ਅੰਮ੍ਰਿਤਸਰ:ਜ਼ਿਲ੍ਹੇ ’ਚਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਨਾਲ ਸਬੰਧਤ ਵਲੋਂ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਦੇ ਦਫ਼ਤਰ ਬਾਹਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਸਬੰਧੀ ਜਸਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਡੀਪੀਓ ਵੇਰਕਾ ਦਫ਼ਤਰ ਦਾ ਜੀਵਨ ਸ਼ਰਮਾ ਨਾਮੀ ਕਲਰਕ ਵਲੋਂ ਆਂਗਣਵਾੜੀ ਭੈਣਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।
ਆਂਗਣਵਾੜੀ ਵਰਕਰਾਂ ਨੇ ਕੀਤਾ ਪ੍ਰਦਰਸ਼ਨ:ਇਸ ਦੌਰਾਨ ਪ੍ਰਦਰਸ਼ਨਕਾਰੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੈਂਬਰ ਜਸਪਾਲ ਕੌਰ ਨੇ ਦੱਸਿਆ ਜੀਵਨ ਸ਼ਰਮਾ ਨਾਮੀ ਕਲਰਕ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਦੀ ਅਕਸਰ ਬੇਬਾਕ ਵਰਤੋਂ ਕਰਕੇ ਆਂਗਣਵਾੜੀ ਮੁਲਾਜ਼ਮ ਦਾ ਨਿਰਾਦਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਵਰਕਰ ਆਪਣਾ ਪੱਖ ਸੀਡੀਪੀਓ ਨੂੰ ਦੱਸਦੀਆਂ ਹਨ ਤਾਂ ਉਹ ਸੀਡੀਪੀਓ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦਾ।