ਪੰਜਾਬ

punjab

By

Published : May 8, 2021, 6:16 PM IST

ETV Bharat / state

ਅਣਪਛਾਤੇ ਬਜ਼ੁਰਗ ਦੀ ਮਿਲੀ ਲਾਸ਼, ਇਲਾਕੇ ’ਚ ਸਨਸਨੀ

ਥਾਣਾ ਡੀ ਡਵੀਜ਼ਨ ਅੰਮ੍ਰਿਤਸਰ ਇਲਾਕੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਲਿਆ ਹੈ ਅਤੇ ਲਾਸ਼ ਨੂੰ ਮੁਰਦਾ ਘਰ ਚ ਰਖ ਦਿੱਤਾ। ਸ਼ਨਾਖਤ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਬਜ਼ੁਰਗ ਦੀ ਮਿਲੀ ਅਣਪਛਾਤੇ ਲਾਸ਼, ਇਲਾਕੇ ’ਚ ਸਨਸਨੀ
ਬਜ਼ੁਰਗ ਦੀ ਮਿਲੀ ਅਣਪਛਾਤੇ ਲਾਸ਼, ਇਲਾਕੇ ’ਚ ਸਨਸਨੀ

ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਕੋਰੋਨਾ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਮਿੰਨੀ ਲੌਕਡਾਊਨ ਦੌਰਾਨ ਨਾਕਾਬੰਦੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ’ਚ ਥਾਣਾ ਡੀ ਡਵੀਜ਼ਨ ਅਧੀਨ ਇਲਾਕੇ ਵਿੱਚ ਇੱਕ 60 ਤੋਂ 65 ਸਾਲ ਦੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਦੱਸ ਦਈਏ ਕਿ ਇਹ ਲਾਸ਼ ਕਿਸ ਦੀ ਹੈ ਅਜੇ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ।

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ 60 ਤੋਂ 65 ਸਾਲ ਦੇ ਕਰੀਬ ਇੱਕ ਸਰਦਾਰ ਵਿਅਕਤੀ ਦੀ ਦੇਰ ਸਾਮ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਾਸ਼ ਨੂੰ 72 ਘੰਟੇ ਦੇ ਲਈ ਮੁਰਦਾ ਘਰ ਚ ਰੱਖਵਾ ਦਿੱਤਾ ਗਿਆ ਹੈ। ਲਾਸ਼ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਮਿਲਿਆ ਹੈ। ਲਾਸ਼ ਦੀ ਸ਼ਨਾਖਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਜੇਕਰ ਲਾਸ਼ ਦੀ ਸ਼ਨਾਖਤ ਨਹੀਂ ਹੁੰਦੀ ਹੈ ਤਾਂ ਪੁਲਿਸ ਵੱਲੋਂ ਸਸਕਾਰ ਕਰ ਦਿੱਤਾ ਜਾਵੇਗਾ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਇਸ ਲਾਸ਼ ਦੀ ਪਛਾਣ ਕਰਦਾ ਹੈ ਤਾਂ ਉਹ ਉਨ੍ਹਾਂ ਨਾਲ ਆ ਕੇ ਸੰਪਰਕ ਕਰੇ।

ਇਹ ਵੀ ਪੜੋ: ਕੋਰੋਨਾ ਦੀ ਪਿੰਡਾਂ ’ਚ ਵੀ ਦਹਿਸ਼ਤ, ਘਰਾਂ ’ਚ ਕੈਦ ਹੋਏ ਲੋਕ

ABOUT THE AUTHOR

...view details