ਅੰਮ੍ਰਿਤਸਰ: ਇੱਕ ਅਨੋਖਾ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸ਼ਖਸ ਵੱਲੋ ਨਿੱਕੇ ਬੱਚਿਆਂ ਕੋਲ ਜਬਰਨ ਸੜਕਾਂ ‘ਤੇ ਭੀਖ ਮੰਗਵਾਈ ਜਾਂਦੀ ਸੀ ਅਤੇ ਉਨ੍ਹਾਂ ਬੱਚਿਆਂ ਦੇ ਨਾਲ ਹੀ ਅਸ਼ਲੀਲ ਕੰਮ ਕੀਤੇ ਜਾਂਦੇ ਸੀ, ਇਹ ਖੁਲਾਸਾ ਉਦੋਂ ਹੋਇਆ ਜਦੋਂ ਬੀਤੀ ਰਾਤ ਕੁਝ ਨੌਜਵਾਨ ਅੰਮ੍ਰਿਤਸਰ ਦੇ ਸ਼ਿਵਾਲਾ ਰੋਡ (Shivala Road of Amritsar) ਤੋਂ ਨਿਕਲ ਰਹੇ ਸਨ ਅਤੇ ਇੱਕ ਬੱਚੀ ਵੱਲੋਂ ਚੀਕਾਂ ਮਾਰ ਕੇ ਕਿਹਾ ਗਿਆ ਕਿ ਮੈਨੂੰ ਬਚਾ ਲਓ ਨਹੀਂ ‘ਤੇ ਇਹ ਸ਼ਖਸ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਮਾਰ ਦੇਵੇਗਾ।
ਨੌਜਵਾਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬੀਤੀ ਰਾਤ ਅਸੀਂ ਇਸ ਇਲਾਕੇ ਤੋਂ ਗੁਜ਼ਰ ਰਹੇ ਸੀ, ਤਾਂ ਇੱਕ 8 ਸਾਲ ਦੀ ਬੱਚੀ ਸਾਡੇ ਕੋਲ ਦੌੜ ਕੇ ਪਹੁੰਚੇ ਅਤੇ ਕਹਿਣ ਲੱਗੀ ਇਹ ਸ਼ਖਸ ਜੋ ਮੇਰਾ ਚਾਚਾ ਬਣਿਆ ਹੈ, ਉਹ ਮੇਰੇ ਨਾਲ ਗੰਦੇ ਕੰਮ ਕਰ ਰਿਹਾ ਹੈ, ਨੌਜਵਾਨਾਂ ਵੱਲੋਂ ਆਖਿਆ ਗਿਆ ਕੀ ਬੱਚੀ ਨੂੰ ਜਦ ਗਹਿਰਾਈ ਦੇ ਨਾਲ ਪੁੱਛਿਆ ਗਿਆ ਤਾਂ ਉਸ ਬੱਚੀ ਨੂੰ ਜਾਣਕਾਰੀ ਦਿੱਤੀ, ਕਿ ਉਸ ਵਿਅਕਤੀ ਨੇ ਉਸ ਦੇ 2 ਛੋਟੇ ਭਰਾਵਾਂ ਨੂੰ ਵੇਚ ਦਿੱਤਾ ਹੈ ਅਤੇ ਮੁਲਜ਼ਮ ਜਬਰਨ ਉਸ ਨਾਲ ਜਬਰ ਜਨਾਹ ਕਰਦਾ ਹੈ।