ਪੰਜਾਬ

punjab

ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ

By

Published : Nov 14, 2022, 7:08 AM IST

Updated : Nov 14, 2022, 7:21 AM IST

ਅੰਮ੍ਰਿਤਸਰ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ (earthquake Amritsar Punjab) ਗਏ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

An earthquake occurred at west-northwest of Amritsar Punjab
An earthquake occurred at west-northwest of Amritsar Punjab

ਚੰਡੀਗੜ੍ਹ:ਪੰਜਾਬ ਦੇ ਅੰਮ੍ਰਿਤਸਰ 'ਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ (Earthquake in Amritsar) ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ। ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ 'ਚ ਅੱਜ ਤੜਕੇ 3.42 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਅੰਮ੍ਰਿਤਸਰ ਤੋਂ 145 ਕਿਲੋਮੀਟਰ ਪੱਛਮ-ਉੱਤਰ-ਪੱਛਮ ਵਿੱਚ ਜ਼ਮੀਨ ਦੇ ਹੇਠਾਂ 120 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।

ਇਹ ਵੀ ਪੜੋ:Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ

ਦੱਸ ਦੇਈਏ ਕਿ 12 ਨਵੰਬਰ ਦੀ ਰਾਤ ਨੂੰ ਦਿੱਲੀ ਅਤੇ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਤ ਕਰੀਬ 8 ਵਜੇ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਨੋਇਡਾ, ਬਿਜਨੌਰ, ਮੁਰਾਦਾਬਾਦ ਅਤੇ ਅਮਰੋਹਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਤਰਾਖੰਡ ਦੇ ਰਿਸ਼ੀਕੇਸ਼, ਅਲਮੋੜਾ, ਚਮੋਲੀ, ਰਾਮਨਗਰ ਅਤੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ। ਇੱਥੇ ਵੀ ਕਈ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 7:57 ਵਜੇ ਨੇਪਾਲ 'ਚ 5.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਭੂਚਾਲ ਕਿਉਂ ਆਉਂਦੇ ਹਨ: ਭੂ-ਵਿਗਿਆਨੀਆਂ ਮੁਤਾਬਕ ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਿੱਥੇ ਇਹ ਪਲੇਟਾਂ ਜ਼ਿਆਦਾ ਟਕਰਾਉਂਦੀਆਂ ਹਨ, ਉਸ ਜ਼ੋਨ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਗੜਬੜ ਤੋਂ ਬਾਅਦ ਭੂਚਾਲ ਆਉਂਦਾ ਹੈ। ਇਸ ਤੋਂ ਇਲਾਵਾ ਉਲਕਾ ਪ੍ਰਭਾਵ ਅਤੇ ਜਵਾਲਾਮੁਖੀ ਫਟਣਾ, ਮਾਈਨ ਟੈਸਟਿੰਗ ਅਤੇ ਨਿਊਕਲੀਅਰ ਟੈਸਟਿੰਗ ਵੀ ਭੂਚਾਲ ਦੇ ਕਾਰਨ ਹਨ।

ਜਾਣੋ ਕੇਂਦਰ ਅਤੇ ਤੀਬਰਤਾ ਦਾ ਅਰਥ: ਭੂ-ਵਿਗਿਆਨੀਆਂ ਦੇ ਅਨੁਸਾਰ, ਭੂਚਾਲ ਦੇ ਕੇਂਦਰ ਨੂੰ ਉਹ ਸਥਾਨ ਕਿਹਾ ਜਾਂਦਾ ਹੈ ਜਿਸ ਦੇ ਬਿਲਕੁਲ ਹੇਠਾਂ ਪਲੇਟਾਂ ਵਿੱਚ ਹਿੱਲਣ ਕਾਰਨ ਭੂ-ਵਿਗਿਆਨਕ ਊਰਜਾ ਪੈਦਾ ਹੁੰਦੀ ਹੈ। ਜੇਕਰ ਰਿਕਟਰ ਪੈਮਾਨੇ 'ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ, ਤਾਂ ਭੂਚਾਲ 40 ਕਿਲੋਮੀਟਰ ਦੇ ਘੇਰੇ ਵਿਚ ਤੇਜ਼ ਹੁੰਦਾ ਹੈ। ਜਿਵੇਂ-ਜਿਵੇਂ ਦੂਰੀ ਵਧਦੀ ਜਾਂਦੀ ਹੈ, ਵਾਈਬ੍ਰੇਸ਼ਨ ਵੀ ਘਟਦੀ ਜਾਂਦੀ ਹੈ।

ਇਹ ਵੀ ਪੜੋ:Weather Update ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ

Last Updated : Nov 14, 2022, 7:21 AM IST

ABOUT THE AUTHOR

...view details