ਅੰਮ੍ਰਿਤਸਰ: ਨਿੱਤ ਨਵੀਆਂ ਵਰਦਾਤਾ ਦੀਆਂ ਘਟਨਾਵਾਂ ਸਾਹਮਣੇ ਆਉਦੀਆ ਹਨ। ਅਜਿਹੀ ਹੀ ਘਟਨਾ ਪੌਸ਼ ਇਲਾਕਾ ਮੰਨੇ ਜਾਣ ਵਾਲੇ ਰਣਜੀਤ ਐਵੇਨਿਊ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਸ਼ਹਿਰ ਦੇ ਨਾਮੀ ਗਿਰਾਮੀ ਲੋਕ ਰਹਿੰਦੇ ਹਨ। ਉਥੇ ਇਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਬੜੀ ਬਰੀਕੀ ਨਾਲ ਜਾਂਚ ਕੀਤੀ ਗਈ ਤੇ ਦੋਵੇਂ ਆਰੋਪੀ ਗ੍ਰਿਫ਼ਤਾਰ ਕੀਤੇ।
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿਚ ਕੁਝ ਅਣਪਛਾਤੇ ਲੋਕਾਂ ਵਲੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਾਤਿਲ ਸ਼ਹਿਰ ਛੱਡ ਕੇ ਭਗੌੜੇ ਹੋ ਗਏ ਸਨ। ਸਾਡੇ ਟੀਮ ਵੱਲੋਂ ਉਨ੍ਹਾਂ ਤੇ ਨਜ਼ਰ ਬਣਾਈ ਹੋਈ ਸੀ।