ਪੰਜਾਬ

punjab

ETV Bharat / state

ਇਲੈਕਟ੍ਰੋਨਿਕ ਗੋਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਸਵੇਰੇ ਤੜਕਸਾਰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਇਲੈਕਟ੍ਰੋਨਿਕ ਗੋਦਾਮ ਵਿੱਚ ਭਿਆਨਕ ਅੱਗ (Terrible fire in electronic warehouse) ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਨਜ਼ਦੀਕ ਲੋਕਾਂ ਨੇ ਇਲੈਕਟ੍ਰੋਨਿਕ ਗੋਦਾਮ ਦੇ ਮਾਲਕ ਨੂੰ ਅਤੇ ਫਾਇਰ ਸਕਿਊਰਿਟੀ ਨੂੰ ਸੰਪਰਕ ਕੀਤਾ ਇਸ ਤੋਂ ਬਾਅਦ ਮੌਕੇ 'ਤੇ ਹੀ ਫਾਇਰ ਸਕਿਊਰਿਟੀ ਵੱਲੋਂ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

Terrible fire in Kohli electronic warehouse
ਇਲੈਕਟ੍ਰੋਨਿਕ ਗੋਦਾਮ 'ਚ ਲੱਗੀ ਭਿਆਨਕ ਅੱਗ

By

Published : Oct 31, 2022, 1:56 PM IST

ਅੰਮ੍ਰਿਤਸਰ: ਹਾਲ ਬਾਜ਼ਾਰ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਹਾਲ ਬਾਜ਼ਾਰ ਸਥਿਤ ਕੋਹਲੀ ਇਲੈਕਟ੍ਰੋਨਿਕ ਦੁਕਾਨ (Kohli Electronics Shop) ਦੇ ਉੱਪਰ ਬਣੇ ਇਲੈਕਟ੍ਰੋਨਿਕ ਗੋਦਾਮ ਦੇ ਵਿਚ ਭਿਆਨਕ (Terrible fire in Kohli electronic warehouse) ਅੱਗ ਲੱਗੀ। ਅੱਗ ਦੀਆਂ ਲਪਟਾਂ ਦੇਖ ਚਸ਼ਮਦੀਦਾਂ ਵੱਲੋਂ ਫਾਇਰ ਅਧਿਕਾਰੀਆਂ ਅਤੇ ਗੁਦਾਮ ਮਾਲਕਾਂ ਨੂੰ ਸੰਪਰਕ ਕੀਤਾ ਜਿਸ ਤੋਂ ਬਾਅਦ ਫਾਇਰ ਸਕਿਊਰਿਟੀ ਵੱਲੋਂ ਆ ਕੇ ਅੱਗ ਤੇ ਕਾਬੂ ਪਾਇਆ ਗਿਆ।

ਇਸ ਦੌਰਾਨ ਕਰੋੜਾਂ ਰੁਪਏ ਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਪਰ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਅਤਿ ਆਧੁਨਿਕ ਤਕਨੀਕ ਨਾਲ ਤਿਆਰ ਕੀਤੀ ਫਾਇਰ ਸਕਿਉਰਿਟੀ ਦੀ ਗੱਡੀ ਇਸ ਅੱਗ ਨੂੰ ਕੰਟਰੋਲ ਕਰਨ ਵੇਲੇ ਦਿਖਾਈ ਹੀ ਨਹੀਂ ਦਿੱਤੀ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਆਪਣੀ ਵਾਹ ਵਾਹੀ ਖੱਟਣ ਲਈ ਸਰਕਾਰ ਦੇ ਖਜ਼ਾਨੇ ਦਾ ਅੱਠ ਕਰੋੜ ਰੁਪਏ ਫਜ਼ੂਲ ਖ਼ਰਚ ਕਰਵਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਦਾਮ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਗੁਦਾਮ ਕਾਫੀ ਵੱਡਾ ਹੈ ਅਤੇ ਉਸ ਵਿੱਚ ਕਰੀਬ 100 ਤੋਂ ਵੱਧ ਏ.ਸੀ ਅਤੇ ਗੀਜ਼ਰ ਅਤੇ ਹੋਰ ਇਲੈਕਟ੍ਰੋਨਿਕ ਦਾ ਸਾਮਾਨ ਪਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਛੇ ਵਜੇ ਦੇ ਕਰੀਬ ਫੋਨ ਆਇਆ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਦਾਮ ਵਿਚ ਅੱਗ ਲੱਗੀ ਹੈ ਅਤੇ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਦੀ ਜਾਨ ਨਹੀਂ ਗਈ।

ਇਲੈਕਟ੍ਰੋਨਿਕ ਗੋਦਾਮ 'ਚ ਲੱਗੀ ਭਿਆਨਕ ਅੱਗ

ਦੂਜੇ ਪਾਸੇ ਅੱਗ ਨੂੰ ਕੰਟਰੋਲ ਕਰਨ ਆਏ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਅਤੇ ਅੱਗ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਿਲ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਨਜ਼ਦੀਕ ਦੂਸਰੀਆਂ ਬਿਲਡਿੰਗਾਂ ਦੀਆਂ ਕੰਧਾਂ ਤੋੜ ਕੇ ਅੱਗ ਨੂੰ ਕੰਟਰੋਲ ਕੀਤਾ ਗਿਆ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨੂੰ ਕੰਟਰੋਲ ਕਰਨ ਲਈ ਕਰੀਬ 6 ਗੱਡੀਆਂ ਦਾ ਇਸਤੇਮਾਲ ਹੋਇਆ ਹੈ ਹੁਣ ਸਥਿਤੀ ਕੰਟਰੋਲ ਵਿੱਚ ਹੈ।

ਜ਼ਿਕਰਯੋਗ ਹੈ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਅਤੇ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ 6 ਦੇ ਕਰੀਬ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ। ਅੱਗ ਬੁਝਾਉਣ ਵਾਲੇ ਫਾਇਰ ਸਕਿਊਰਿਟੀ ਦੇ ਮੁਲਾਜ਼ਮਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਚ ਲਿਆਂਦੀ ਗਈ ਨਵੀਂ ਫਾਇਰ ਬ੍ਰਿਗੇਡ ਦੀ ਗੱਡੀ ਜੋਨਸ ਦੀ ਕੀ ਕੀਮਤ 8 ਕਰੋੜ ਤੋਂ ਵੀ ਵੱਧ ਸੀ। ਉਹ ਉੱਚੀਆਂ ਇਮਾਰਤਾਂ ਨੂੰ ਅੱਗ ਕੰਟਰੋਲ ਲਈ ਕਾਫੀ ਫਾਇਦੇਮੰਦ ਦੱਸੀ ਜਾ ਰਹੀ ਸੀ ਪਰ ਹਾਲ ਬਾਜ਼ਾਰ ਦੇ ਵਿੱਚ ਤੀਸਰੀ ਮੰਜ਼ਿਲ ਦੇ ਉੱਪਰ ਭਿਆਨਕ ਅੱਗ ਲੱਗੀ ਜਿਸ ਨੂੰ ਕਿ ਕੰਟਰੋਲ ਕਰਨ ਦੇ ਵਿੱਚ ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਵੀ ਪਸੀਨੇ ਸੁੱਟਦੇ ਹੋਏ ਨਜ਼ਰ ਆ ਰਹੇ ਸਨ। ਪਰ ਇਸ ਵਿੱਚ 8 ਕਰੋੜ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੀ ਫਾਇਰ ਬ੍ਰਿਗੇਡ ਦੀ ਨਵੀਂ ਗੱਡੀ ਸ਼ਹਿਰ ਦੇ ਅੰਦਰੂਨੀ ਇਲਾਕਾ ਹੋਣ ਕਰਕੇ ਇੱਥੇ ਪਹੁੰਚ ਨਾ ਸਕੀ।

ਇਹ ਵੀ ਪੜ੍ਹੋ:ਸਰਦਾਰ ਵੱਲਭ ਭਾਈ ਪਟੇਲ ਜੈਯੰਤੀ ਮੌਕੇ ਜ਼ਿਲ੍ਹੇ ਭਰ ਵਿੱਚੋਂ ਕਰਵਾਈ ਰਾਸ਼ਟਰੀ ਏਕਤਾ ਦੌੜ

ABOUT THE AUTHOR

...view details