ਪੰਜਾਬ

punjab

ETV Bharat / state

ਅੰਮ੍ਰਿਤਸਰ ਦਾ ਗੋਲਡ ਮੈਡਲਿਸਟ ਖਿਡਾਰੀ ਇੰਦਰਜੀਤ ਸਿੰਘ ਸਰਕਾਰ ਤੋਂ ਖ਼ਫਾ, ਕਿਹਾ- ਸਰਕਾਰ ਨਹੀਂ ਲੈ ਰਹੀ ਸਾਰ, ਉਹ ਅੱਗੇ ਖੇਡਣਾ ਚਾਹੁੰਦਾ - ਪੰਜਾਬ ਖੇਡ ਵਿਭਾਗ

ਅੰਮ੍ਰਿਤਸਰ ਦੇ ਗੋਲਡ ਮੈਡਲਿਸਟ ਖਿਡਾਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਉਸਨੇ ਕੌਮੀ ਪੱਧਰ ਉੱਤੇ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ ਹੈ।

Amritsar's gold medalist player Inderjit Singh protested against the government
ਅੰਮ੍ਰਿਤਸਰ ਦੇ ਗੋਲਡ ਮੈਡਲਿਸਟ ਖਿਡਾਰੀ ਇੰਦਰਜੀਤ ਸਿੰਘ ਨੇ ਕੀਤਾ ਸਰਕਾਰ ਤੇ ਰੋਸ ਜਾਹਿਰ

By

Published : Aug 3, 2023, 3:51 PM IST

ਗੋਲਡ ਮੈਡਲਿਸਟ ਖਿਡਾਰੀ ਇੰਦਰਜੀਤ ਸਿੰਘ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਕੀਤੀ ਗਈ ਗੱਲਬਾਤ।

ਅੰਮ੍ਰਿਤਸਰ : ਪੰਜਾਬ ਦੇ ਨੌਜਵਾਨ ਖਿਡਾਰੀ ਖੇਡਾਂ ਵਿੱਚ ਮੱਲਾਂ ਮਾਰਨਾ ਚਾਹੁੰਦੇ ਹਨ, ਪਰ ਸਰਕਾਰ ਵੱਲੋਂ ਕਈ ਵਾਰ ਮਾਲੀ ਸਹਾਇਤਾ ਨਹੀਂ ਮਿਲਦੀ। ਗੋਲਡ ਮੈਡਲਿਸਟ ਖਿਡਾਰੀ ਇੰਦਰਜੀਤ ਸਿੰਘ ਪਾਵਰ ਲਿਫਟਿੰਗ ਦਾ ਚੋਟੀ ਦਾ ਖਿਡਾਰੀ ਹੈ, ਪਰ ਉਹ ਘਰ ਦੇ ਮਾੜੇ ਹਲਾਤਾਂ ਅਤੇ ਪੈਸੇ ਦੀ ਕਮੀ ਕਰਕੇ ਅਗੇ ਨਹੀਂ ਵੱਧ ਸਕਿਆ। ਉਹ ਅੱਗੇ ਹੋਰ ਖੇਡਣਾ ਚਾਹੁੰਦਾ ਹੈ। ਇੰਦਰਜੀਤ ਸਿੰਘ ਨੇ ਸਰਕਾਰ ਉੱਤੇ ਰੋਸ ਜਾਹਿਰ ਕੀਤਾ ਹੈ।

ਇਹ ਹਨ ਪ੍ਰਾਪਤੀਆਂ : ਇੰਦਰਜੀਤ ਸਿੰਘ ਨੇ ਦੱਸਿਆ ਕਿ 2015 ਤੋਂ ਆਪਣੇ ਪਿੰਡ ਤੋਂ ਪਾਵਰ ਲਿਫਟਿੰਗ ਖੇਡ ਸ਼ੁਰੂ ਕੀਤੀ ਸੀ। ਪੰਜ ਵਾਰ ਜਿਲ੍ਹਾ ਪੱਧਰ ਉੱਤੇ ਗੋਲਡ ਮੈਡਲ ਹਾਸਿਲ ਕੀਤੇ ਹਨ। ਸਟੇਟ ਵਿੱਚ ਪੰਜ ਗੋਲਡ ਮੈਡਲ ਹਨ। ਇਸ ਤੋਂ ਇਲਾਵਾ ਨੈਸ਼ਨਲ ਵਿੱਚ ਚਾਰ ਮੈਡਲ ਦੋ ਸਿਲਵਰ ਮੈਡਲ ਇੱਕ ਕਾਂਸੇ ਦਾ ਮੈਡਲ ਹਾਸਿਲ ਕੀਤਾ ਹੈ। ਉਸਨੇ ਦੱਸਿਆ ਕਿ ਏਸ਼ੀਆ ਵਿੱਚ ਉਸਦਾ ਡਬਲ ਗੋਲਡ ਮੈਡਲ ਹੈ। ਪਿਛਲੇ ਦਿਨੀਂ ਉਹ ਸਾਊਥ ਅਫ਼ਰੀਕਾ ਵਿੱਚ ਖੇਡ ਕੇ ਆਇਆ ਅਤੇ ਉਸ ਵਿੱਚ ਵੀ ਗੋਲਡ ਮੈਡਲ ਹਾਸਿਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਏਸ਼ੀਆ ਦੇ ਵਿੱਚ ਗੋਆ ਵਿੱਚ ਖੇਡ ਕੇ ਆਇਆ ਹਾਂ। ਇਹ ਸਾਰਾ ਬਾਹਰ ਜਾਣ ਦਾ ਖਰਚਾ ਉਨ੍ਹਾਂ ਦੇ ਪਿਤਾ ਜੀ ਨੇ ਕੀਤਾ ਹੈ। ਇੰਦਰਜੀਤ ਸਿੰਘ ਨੇ ਕਿਹਾ 2015 ਵਿੱਚ ਉਸਨੇ ਹੈਲਥ ਕਲੱਬ ਖੋਲ੍ਹਿਆ ਸੀ, ਜਿਸ ਵਿਚ ਆਪਣੇ ਪਿੰਡ ਦੇ ਕਈ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦਾ ਹੈ। ਇਨ੍ਹਾਂ ਨੂੰ ਫਰੀ ਟ੍ਰੇਨਿੰਗ ਦੇ ਰਿਹਾ ਹਾਂ ਕਈ ਨੌਜਵਾਨ ਨਸ਼ਾ ਛੱਡਕੇ ਸਾਡੇ ਜਿਮ ਵਿਚ ਆਪਣੀ ਸਿਹਤ ਬਣਾ ਰਹੇ ਹਨ। ਉਸਨੇ ਦੱਸਿਆ ਕਿ ਸਪੇਨ ਵਿੱਚ ਖੇਡਾਂ ਹੋਣ ਜਾ ਰਹੀਆਂ ਹਨ ਪਰ ਪੈਸੇ ਦੀ ਤੰਗੀ ਕਰਕੇ ਸਪੇਨ ਜਾ ਨਹੀਂ ਪਾ ਰਿਹਾ ਹਾਂ।

ਸਰਕਾਰ ਕਰਦੀ ਹੈ ਸਿਰਫ ਦਾਅਵੇ :ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਰਫ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਅਸੀਂ ਪੰਜਾਬ ਦੇ ਮੰਤਰੀਆਂ ਨੂੰ ਵੀ ਮਿਲੇ ਪਰ ਕਿਸੇ ਵਲੋਂ ਕੋਈ ਸਹਾਇਤਾ ਦੇਣ ਦੀ ਥਾਂ ਸਿਰਫ ਇਕ ਸਿਰੋਪਾ ਗਲ ਵਿਚ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਨੇ ਵੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੇ ਅਜੇ ਤੱਕ ਨੌਕਰੀ ਨਹੀਂ ਦਿੱਤੀ ਹੈ।

ABOUT THE AUTHOR

...view details