ਅੰਮ੍ਰਿਤਸਰ :ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂ ਕਾਰੋਬਾਰ ਸੈੱਟ ਕਰਨ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਚੰਗੀ ਕਮਾਈ ਕਰਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਾਪਰ ਜਾਂਦਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਅਜਿਹਾ ਹੀ ਇਕ ਹਾਦਸਾ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਬੁਲਾਰਾ ਦੇ ਨੌਜਵਾਨ ਨਾਲ ਵਾਪਰਿਆ, ਜਿਸ ਦੀ ਮਾਮੂਲੀ ਬੀਮਾਰੀ ਦੇ ਬਾਅਦ ਮੌਤ ਹੋ ਗਈ ਹੈ।
ਘਰ ਦੇ ਆਰਥਿਕ ਹਾਲਾਤਾਂ ਨੂੰ ਠੀਕ ਕਰਨ ਦੇ ਸੁਪਨੇ ਲੈ ਕੇ ਇੰਗਲੈਂਡ ਗਏ ਨੌਜਵਾਨ ਦੀ ਹੋਈ ਮੌਤ, 20 ਦਿਨ ਪਹਿਲਾਂ ਗਿਆ ਸੀ ਵਿਦੇਸ਼ - ਅੰਮ੍ਰਿਤਸਰ ਦੇ ਨੌਜਵਾਨ ਦੀ ਇੰਗਲੈਂਡ ਚ ਮੌਤ
ਅੰਮ੍ਰਿਤਸਰ ਦੇ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਹ ਨੌਜਵਾਨ 22 ਸਾਲ ਦਾ ਸੀ ਅਤੇ ਨੌਜਵਾਨ ਦੇ ਘਰ ਦੇ ਆਰਥਿਕ ਹਾਲਾਤ ਬਹੁਤ ਹੀ ਤਰਸਯੋਗ ਹਨ। (Amritsar youth dies in England)
![ਘਰ ਦੇ ਆਰਥਿਕ ਹਾਲਾਤਾਂ ਨੂੰ ਠੀਕ ਕਰਨ ਦੇ ਸੁਪਨੇ ਲੈ ਕੇ ਇੰਗਲੈਂਡ ਗਏ ਨੌਜਵਾਨ ਦੀ ਹੋਈ ਮੌਤ, 20 ਦਿਨ ਪਹਿਲਾਂ ਗਿਆ ਸੀ ਵਿਦੇਸ਼ Amritsar youth dies in England](https://etvbharatimages.akamaized.net/etvbharat/prod-images/03-12-2023/1200-675-20176828-352-20176828-1701618068948.jpg)
Published : Dec 3, 2023, 9:37 PM IST
ਇੰਗਲੈਂਡ ਗਿਆ ਸੀ ਨੌਜਵਾਨ ;ਮ੍ਰਿਤਕ ਦੀ ਪਛਾਣ ਲਕਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਉਹ ਇੰਗਲੈਂਡ ਦੇ ਵਿਲਨਹਾਲ ਸ਼ਹਿਰ ਵਿਚ ਰਹਿ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਥੋੜ੍ਹਾ ਬੀਮਾਰ ਸੀ, ਜਿਸ ਦੇ ਬਾਅਦ ਅਚਾਨਕ ਉਸ ਦੀ ਮੌਤ ਹੋ ਗਈ। ਲਕਸ਼ਦੀਪ ਹਾਲੇ 20 ਦਿਨ ਪਹਿਲਾਂ 9 ਨਵੰਬਰ ਨੂੰ ਹੀ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭਾਰਤ ਤੋਂ ਗਿਆ ਸੀ। ਜਿੱਥੇ ਜਾਕੇ ਉਹ ਬਿਮਾਰ ਹੋ ਗਿਆ ਅਤੇ ਉਸਨੂੰ ਹਸਪਤਾਲ਼ ਵਿੱਚ ਦਾਖਿਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।
- MP Election Result 2023: ਜਿੱਤ ਦਾ ਸਵਾਦ ਫਿੱਕਾ ਪਿਆ ! ਸੀਟ ਤਾਂ ਜਿੱਤੀ, ਪਰ ਜਿੱਤ ਕੇ ਵੀ ਹਾਰੇ ਕਮਲਨਾਥ
- Assembly Election Result 2023 : 150 ਰੈਲੀਆਂ ਦੇ ਬਾਵਜੂਦ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ 'ਚ ਕਾਂਗਰਸ ਦਾ ਜਾਦੂ ਪਿਆ ਫਿੱਕਾ, ਹੁਣ ਤੇਲੰਗਾਨਾ ਤੋਂ ਹੀ ਉਮੀਦ
- ਭੈਣਾਂ ਨੇ ਸ਼ਿਵਰਾਜ ਨੂੰ ਦਿੱਤਾ ਰਿਟਰਨ ਗਿਫਟ: 10 ਤਰੀਕ ਦੀ ਵਜ੍ਹਾ ਨਾਲ ਭਾਜਪਾ ਨੇ ਦੇਖਿਆ ਇਤਿਹਾਸਕ 3 ਦਸੰਬਰ
ਉਸਦੇ ਪਿਤਾ ਦੀ 2014 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸਦੀ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਦੋਵੇਂ ਬੱਚਿਆਂ ਨੂੰ ਪਾਲਿਆ। ਹੁਣ ਪਰਿਵਾਰ ਵਿੱਚ ਉਸਦੀ ਛੋਟੀ ਭੈਣ ਅਤੇ ਉਸਦੀ ਮਾਤਾ ਹੀ ਰਹਿ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੇ ਪਿੰਡ ਵਾਲਿਆਂ ਮਿਲ ਕੇ 18 ਲੱਖ ਦੇ ਕਰੀਬ ਕਰਜ਼ਾ ਦਵਾਇਆ ਸੀ ਕਿ ਲਕਸ਼ਦੀਪ ਬਾਹਰ ਜਾ ਕੇ ਆਪਣੇ ਘਰ ਦੇ ਹਾਲਾਤ ਸੁਧਾਰ ਸਕੇ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।