ਪੰਜਾਬ

punjab

ETV Bharat / state

ਜੰਡਿਆਲਾ ਗੁਰੂ ਕਣਕ ਭੰਡਾਰ ਕਾਂਡ: ਭਰਤ ਭੂਸ਼ਣ ਆਸ਼ੂ ਨੇ 2 ਅਧਿਕਾਰੀ ਕੀਤੇ ਮੁਅੱਤਲ - Bharat Bhushan ashu

ਜੰਡਿਆਲਾ ਗੁਰੂ ਕਣਕ ਭੰਡਾਰ ਘੱਟ ਹੋਣ ਦੇ ਮਾਮਲੇ 'ਚ ਖੁਰਾਕ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਤੇ ਸਹਾਇਕ ਫੂਡ ਸਪਲਾਈ ਅਫਸਰ ਨੂੰ ਮੁਅੱਤਲ ਕਰ ਦਿੱਤਾ ਹੈ।

ਭਰਤ ਭੂਸ਼ਣ ਆਸ਼ੂ
ਭਰਤ ਭੂਸ਼ਣ ਆਸ਼ੂ

By

Published : Aug 9, 2021, 11:30 AM IST

Updated : Aug 9, 2021, 12:57 PM IST

ਅੰਮ੍ਰਿਤਸਰ: ਜੰਡਿਆਲਾ ਗੁਰੂ ਕਣਕ ਭੰਡਾਰ ਘੱਟ ਹੋਣ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਖੁਰਾਕ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਜ਼ਿਲ੍ਹਾ ਫੂਡ ਸਪਲਾਈ ਅਫਸਰ (DFSO) ਤੇ ਸਹਾਇਕ ਫੂਡ ਸਪਲਾਈ ਅਫਸਰ (AFSO) ਨੂੰ ਮੁਅੱਤਲ ਕਰ ਦਿੱਤਾ ਹੈ।

ਮਾਮਲਾ 20 ਕਰੋੜ ਰੁਪਏ ਦੇ ਸਰਕਾਰੀ ਅਨਾਜ ਦਾ ਹੈ। ਜਿਸ ’ਚ ਸਰਕਾਰੀ ਦਬਾਅ ਦੇ ਚੱਲਦੇ ਦੋ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਮਾਮਲੇ ’ਚ ਇੰਸਪੈਕਟਰ ਜਸਦੇਵ ਸਿੰਘ ਦਾ ਵੀ ਨਾਂ ਸਾਹਮਣੇ ਆਇਆ ਹੈ। ਜਸਦੇਵ ਸਿੰਘ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਭਾਂਜਾ ਹੈ।

ਦੱਸ ਦਈਏ ਕਿ ਖੁਰਾਕ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫੂਡ ਸਪਲਾਈ ਅਫਸਰ (DFSO) ਤੇ ਸਹਾਇਕ ਫੂਡ ਸਪਲਾਈ ਅਫਸਰ (AFSO) ਨੂੰ ਮੁਅੱਤਲ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸੁਪਰਵਾਈਜ਼ਰੀ ਲਾਪਤਾ ਹੋਣ ਕਾਰਨ ਡੀਐਫਐਸਸੀ ਰਿਸ਼ੀ ਰਾਜ ਮਹਿਰਾ ਅਤੇ ਜਸਜੀਤ ਕੌਰ (ਸਾਬਕਾ ਡੀਐਫਐਸਸੀ) ਦੇ ਖਿਲਾਫ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜੋ: ਸੂਬੇ 'ਚ ਸਰੇਆਮ ਕਤਲ ਸਰਕਾਰ ਲਈ ਸ਼ਰਮ ਦੀ ਗੱਲ: ਸੁਖਜਿੰਦਰ ਰੰਧਾਵਾ

Last Updated : Aug 9, 2021, 12:57 PM IST

ABOUT THE AUTHOR

...view details