ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਰੁਕੀਆਂ ਕੁਝ ਘਰੇਲੂ ਉਡਾਣਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 6 ਘਰੇਲੂ ਉਡਾਣਾਂ ਸੋਮਵਾਰ ਤੋਂ ਸ੍ਰੀ ਗੁਰੂ ਰਾਮਦਾਸ ਏਅਰਪੋਰਟ, ਅੰਮ੍ਰਿਤਸਰ ਤੋਂ ਉਡਾਣ ਭਰਣਗੀਆਂ ਹਨ। ਇਕ ਵਾਰ ਫਿਰ, ਹਵਾਈ ਅੱਡੇ ਉਤੇ ਖੁਸ਼ੀ ਦਾ ਮਾਹੌਲ ਹੈ ਅਤੇ ਇਨ੍ਹਾਂ ਉਡਾਣਾਂ ਨਾਲ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਆਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਉਨ੍ਹਾਂ ਦਾ ਕੰਮ ਲੰਮੇ ਸਮੇਂ ਲਈ ਰੁੱਕ ਗਿਆ ਸੀ ਪਰ ਅੱਜ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ, ਹੁਣ ਇਕ ਵਾਰ ਫਿਰ ਜ਼ਿੰਦਗੀ ਪਟੜੀ 'ਤੇ ਆਉਂਦੇ ਵੇਖੀ ਜਾ ਸਕਦੀ ਹੈ।
ਇਸ ਮੌਕੇ ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚੋਰਸੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਤੋਂ 4 ਜਹਾਜ਼ ਜਾ ਰਹੇ ਹਨ ਤੇ ਮੁੰਬਈ ਦੀ ਫਲਾਈਟ ਰੱਦ ਹੋ ਗਈ ਹੈ। ਸੋਸ਼ਲ ਡਿਸਟੈਂਸ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜਦੋ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਯਾਤਰੀਆਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਉਹ ਪੰਜਾਬ ਵਿੱਚ ਫਸ ਗਏ ਸਨ ਤੇ ਹੁਣ ਸਰਕਾਰ ਵੱਲੋਂ ਰਾਹਤ ਦਿੰਦੇ ਹੋਏ ਅੱਜ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਰਾਹੀਂ ਉਹ ਆਪਣੇ ਘਰ ਪਰਤਣਗੇ।