ਪੰਜਾਬ

punjab

ETV Bharat / state

ਅੰਮ੍ਰਿਤਸਰ ਚ ਬਣੇਗੀ ਵਰਲਡ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਇੰਡਸਟਰੀ

ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਅੱਜ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਸਰਕਾਰ ਅਤੇ ਆਪਣੀਆਂ ਉਪਲੱਬਧੀਆਂ ਦੇ ਪੁਲ ਬੰਨ੍ਹੇ ਗਏ

ਅੰਮ੍ਰਿਤਸਰ ਚ ਬਣੇਗੀ ਵਰਲਡ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਇੰਡਸਟਰੀ
ਅੰਮ੍ਰਿਤਸਰ ਚ ਬਣੇਗੀ ਵਰਲਡ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਇੰਡਸਟਰੀ

By

Published : Jul 7, 2021, 11:47 AM IST

ਅੰਮ੍ਰਿਤਸਰ:ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਅੱਜ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਸਰਕਾਰ ਅਤੇ ਆਪਣੀਆਂ ਉਪਲੱਬਧੀਆਂ ਦੇ ਪੁਲ ਬੰਨ੍ਹੇ ਗਏ।

ਅੰਮ੍ਰਿਤਸਰ ਚ ਬਣੇਗੀ ਵਰਲਡ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਇੰਡਸਟਰੀ

ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਰਲਡ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਇੰਡਸਟਰੀ ਅੰਮਿ੍ਤਸਰ ਵਿੱਚ ਲੱਗਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕ ਨਾਲ ਬਣਨ ਵਾਲੀਆਂ ਚੀਜ਼ਾਂ ਅੰਮ੍ਰਿਤਸਰ ਵਿੱਚ ਹੀ ਬਣਨਗੀਆਂ ।

ਜਿਵੇ ਕਿ ਮੋਬਾਇਲ ਫੋਨ ਟੀ ਵੀ ਅਤੇ ਹੋਰ ਇਸ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਚੀਜ਼ਾਂ ਅੰਮ੍ਰਿਤਸਰ ਵਿੱਚ ਬਣਾਇਆ ਕਰਨਗੀਆਂ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਏਅਰਪੋਰਟ ਹੈ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਰੇਲਵੇ ਲਾਈਨਾਂ ਹਨ।

ਇਸ ਕਰਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹੁਣ ਅੰਮ੍ਰਿਤਸਰ ਵਿਚ ਵਰਲਡ ਦੀ ਵੱਡੀ ਇਲੈਕਟ੍ਰੋਨਿਕ ਇੰਡਸਟਰੀ ਬਣੇ ਇਸ ਦੇ ਨਾਲ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਲੈਕਟ੍ਰੋਨਿਕ ਇੰਡਸਟਰੀ ਲਗਪਗ 20 ਕਰੋੜ ਦੀ ਲਾਗਤ ਨਾਲ ਬਣੇਗੀ।

ਉਦਯੋਗਪਤੀਆਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਅਤੇ ਅਮਲਯੋਗ ਉਦਯੋਗਪਤੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਭਾਜਪਾ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਜੋ ਅੰਮ੍ਰਿਤਸਰ ਇਲੈਕਟ੍ਰੋਨਿਕ ਇੰਡਸਟਰੀ ਵਿਚ ਇਲੈਕਟ੍ਰੋਨਿਕ ਦਾ ਸਾਮਾਨ ਬਣੇਗਾ ਉਸ ਨੂੰ ਵੇਚਣ ਲਈ ਐਗਜ਼ੀਬਿਸ਼ਨ ਵੀ ਸਰਕਾਰ ਵੱਲੋਂ ਲਗਵਾਈ ਜਾਵੇਗੀ।

ਇਹ ਵੀ ਪੜ੍ਹੋ :-ਸਰਕਾਰ ਲਾਕਡਾਊਨ ਲਗਾਉਣ ਲਈ ਫਿਰ ਤਿਆਰ

ABOUT THE AUTHOR

...view details