ਅੰਮ੍ਰਿਤਸਰ: ਸ੍ਰੀ ਆਨੰਦਪੁਰ ਸਾਹਿਬ ਵਿਖੇ 5 ਮਾਰਚ ਤੋਂ ਲੈ ਕੇ 11 ਮਾਰਚ ਤੱਕ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਸਿੱਖ ਪੰਥ ਵਿੱਚ ਹੋਲਾ ਮਹੱਲੇ ਦੇ ਸਮਾਗ਼ਮ ਦਾ ਬਹੁਤ ਵੱਡਾ ਮਹੱਤਵ ਹੈ। ਇਸ ਮੌਕੇ ਕੀਰਤਨ ਸਮਾਗ਼ਮ, ਕਥਾ ਪ੍ਰੋਗਰਾਮ, ਢਾਡੀ ਵਾਰਾਂ, ਗੱਤਕਾ, ਘੋੜ ਸਵਾਰੀ ਆਦਿ ਅਨੇਕਾਂ ਤਰ੍ਹਾਂ ਦੇ ਸਮਾਗ਼ਮ ਹੁੰਦੇ ਹਨ ਜਿਸ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਹਾਜ਼ਰੀ ਭਰਦੀਆਂ ਹਨ।
ਹੋਲੇ ਮਹੱਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਰੋਡਵੇਜ਼ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਸਪੈਸ਼ਲ ਬੱਸਾਂ ਸ੍ਰੀ ਆਨੰਦਪੁਰ ਸਾਹਿਬ ਤੱਕ ਚਲਾਈਆਂ ਗਈਆਂ ਹਨ। ਰੋਜ਼ਾਨਾ 10 ਦੇ ਕਰੀਬ ਬੱਸਾਂ ਅੰਮ੍ਰਿਤਸਰ ਬੱਸ ਸਟੈਂਡ ਤੋਂ ਹੋਲੇ ਮਹੱਲੇ ਦੇ ਸਮਾਗ਼ਮ ਲਈ ਰਵਾਨਾ ਹੁੰਦੀਆਂ ਹਨ।