ਅੰਮ੍ਰਿਸਤਰ: ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਂਅ ਨਹੀਂ ਲੈ ਰਹੀ। ਕੋਰੋਨਾ ਕਾਰਨ ਹੁਣ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਸ਼ਰਮਾ ਦੀ ਮੌਤ ਹੋ ਗਈ ਹੈ। ਡਾ. ਸ਼ਰਮਾ ਬੀਤੇ ਕੁੱਝ ਦਿਨਾਂ ਤੋਂ ਗੰਭੀਰ ਹਾਲਤ 'ਚ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਅਧੀਨ ਸਨ।
ਡਾ. ਸ਼ਰਮਾ ਇੱਕ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਸਨ। ਡਾ. ਸ਼ਰਮਾ ਦੀ ਮੌਤ ਨਾਲ ਸਿਹਤ ਵਿਭਾਗ 'ਚ ਸੋਗ ਦੀ ਲਹਿਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡਾ. ਸ਼ਰਮਾ ਦੀ ਮੌਤ 'ਤੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡਾ. ਅਰੁਣ ਸ਼ਰਮਾ ਦਾ ਕੁਝ ਦਿਨ ਪਹਿਲਾਂ ਦਾ ਵੀਡੀਓ
ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪੀੜਤ ਹੋਣ ਕਰਕੇ ਇਲਾਜ ਅਧੀਨ ਸਨ। ਇਸੇ ਵਿਚਕਾਰ ਉਨ੍ਹਾਂ ਦੀ ਇਲਾਜ ਦੌਰਾਨ ਭੰਗੜਾ ਪਾਉਂਦਿਆਂ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਡਾ. ਸ਼ਰਮਾ ਫੋਨ 'ਤੇ ਗਾਣਾ ਲਗਾ ਕੇ ਨੱਚਦੇ ਵਿਖਾਈ ਦੇ ਰਹੇ ਹਨ।
ਡਾ. ਸ਼ਰਮਾ ਦਾ ਇਲਾਜ ਦੌਰਾਨ ਭੰਗੜਾ ਪਾਉਂਦਿਆਂ ਦਾ ਵੀਡੀਓ
ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਪੀੜਤਾਂ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ। ਪੰਜਾਬ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 5800 ਤੋਂ ਪਾਰ ਹੋ ਗਈ ਹੈ ਉੱਥੇ ਹੀ 1348 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅੰਮ੍ਰਿਤਸਰ ਜ਼ਿਲ੍ਹੇ ਨੂੰ ਕੋਰੋਨਾ ਦਾ ਗੜ੍ਹ ਐਲਾਨਿਆ ਗਿਆ ਹੈ।