ਅੰਮ੍ਰਿਤਸਰ:ਸ਼ਹਿਰ ਦੇ ਮੋਹਿਨੀ ਪਾਰਕ ਵਿਚ ਇਕ ਨੌਜਵਾਨ ਨੂੰ ਘਰ ਵਿਚ ਦਾਖਲ ਹੋ ਕੇ ਉਸਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਕੁੱਟਮਾਰ ਦਾ ਕਾਰਨ ਕੋਈ ਪੁਰਾਣਾ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਹ ਨੌਜਵਾਨ ਬਾਹਰ ਭੱਜਿਆ ਤਾਂ ਗਲੀ ਦੇ ਵਿੱਚ ਫਿਰ ਉਸ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਸਦਾ ਇਕ ਪੁਰਾਣਾ ਝਗੜਾ ਸੀ ਜਿਸ ਦਾ ਪਹਿਲਾਂ ਰਾਜੀਨਾਮਾ ਹੋ ਚੁੱਕਿਆ ਹੈ ਪਰ ਨੌਜਵਾਨਾਂ ਨੇ ਇਕ ਵਾਰ ਫਿਰ ਉਸ ਉੱਤੇ ਹਮਲਾ ਕੀਤਾ ਅਤੇ ਹਵਾ ਵਿਚ ਗੋਲੀਆਂ ਵੀ ਚਲਾਈਆਂ। ਪੀੜਤ ਨੌਜਵਾਨ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।