ਅੰਮ੍ਰਿਤਸਰ:ਸ਼ਾਸਤਰੀ ਨਗਰ (Shastri Nagar) ਵਿਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਇਕ ਨੌਜਵਾਨ ਨੂੰ ਕੁਝ ਗੈਂਗਸਟਰਾਂ (Gangsters) ਵੱਲੋਂ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਦੂਸਰੀ ਬਰਾਦਰੀ ਵੱਲੋਂ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪਰਜਾਪਤ ਬਰਾਦਰੀ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਸਕੂਲ ਦੀ ਪ੍ਰਧਾਨਗੀ ਨੂੰ ਲੈ ਕੇ ਦੀਪੂ ਕਬਾੜੀਆ ਗੈਂਗਸਟਰ ਹੈ।ਜਿਸ ਵੱਲੋਂ ਉਨ੍ਹਾਂ ਦੇ ਇਲਾਕੇ ਵਿਚ ਆ ਕੇ ਗੋਲੀਆਂ ਚਲਾਈਆਂ ਗਈਆਂ। ਜਿਸ ਦੇ ਰੋਸ ਵਜੋਂ ਇਲਾਕਾ ਨਿਵਾਸੀਆਂ ਵੱਲੋਂ ਇੱਟ ਰੋੜਾ ਚਲਾਇਆ ਗਿਆ ਅਤੇ ਉਸ ਨੌਜਵਾਨ ਦੀ ਜਾਨ ਬਚਾਈ ਗਈ।
ਨੌਜਵਾਨ ਵਿਸ਼ਾਲ ਗਿੱਲ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਨੇੇ ਚੌਂਕ ਦੇ ਵਿਚ ਨੌਜਵਾਨ ਨੂੰ ਰੋਕ ਕੇ ਉਸ ਨੂੰ ਧਮਕੀਆਂ ਲਗਾਈਆਂ ਗਈਆਂ। ਉਨ੍ਹਾਂ ਵੱਲੋਂ ਉਸ ਸਕੂਲ ਪੜ੍ਹਨ ਵਾਲੇ ਬੱਚੇ ਨੂੰ ਧਮਕਾਇਆ ਗਿਆ।