ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਵੱਛਤਾ ਸਰਵੇਖਣ ਦੇ ਨਤੀਜਿਆਂ 'ਚ ਅੰਮ੍ਰਿਤਸਰ ਸ਼ਹਿਰ ਗੰਦੇ ਸ਼ਹਿਰਾਂ ਵਿੱਚ 9ਵੇਂ ਨੰਬਰ 'ਤੇ ਆਇਆ ਹੈ। ਅੰਮ੍ਰਿਤਸਰ ਸ਼ਹਿਰ ਨੂੰ ਗੁਰੂ ਨਗਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਸਫਾਈ ਸਰਵੇਖਣ ਦੇ ਨਤੀਜਿਆਂ ਤੋਂ ਬਾਅਦ, ਨਗਰ ਨਿਗਮ ਕਮਿਸ਼ਨਰ ਨੇ ਖੁਦ ਮੋਰਚਾ ਸੰਭਾਲਿਆ।
ਗੰਦਗੀ ਨੂੰ ਲੈ ਕੇ ਅੰਮ੍ਰਿਤਸਰ ਆਇਆ 9ਵੇਂ ਸਥਾਨ 'ਤੇ - ਅੰਮ੍ਰਿਤਸਰ ਨਗਰ ਨਿਗਮ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਵੱਛਤਾ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਹਨ। ਜਿਸ ਵਿੱਚ ਅੰਮ੍ਰਿਤਸਰ ਗੰਦੇ ਸ਼ਹਿਰਾਂ ਵਿੱਚ 9ਵੇਂ ਸਥਾਨ 'ਤੇ ਹੈ। ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਨੇ ਸਫਾਈ ਵੱਲ ਧਿਆਨ ਦੇਣ ਦਾ ਮੋਰਚਾ ਸੰਭਾਲ ਲਿਆ ਹੈ।
ਸਫਾਈ ਸਰਵੇਖਣ ਦੇ ਨਤੀਜਿਆਂ ਮਗਰੋਂ ਅੰਮ੍ਰਿਤਸਰ ਨਗਰ ਨਿਗਮ ਜਾਗ ਪਿਆ ਹੈ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਸਫਾਈ ਵੱਲ ਧਿਆਨ ਦੇਣ ਦਾ ਮੋਰਚਾ ਸੰਭਾਲ ਲਿਆ ਹੈ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਨਗਰ ਨਿਗਮ ਦੇ ਕਰਮਚਾਰੀ ਕੂੜਾ ਚੁੱਕਣ ਲਈ ਘਰ ਘਰ ਜਾ ਰਹੇ ਹਨ।
ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਜ਼ਿੰਮੇਵਾਰੀ ਆਮ ਲੋਕਾਂ ਦੀ ਹੈ ਕਿ ਲੋਕ ਖੁਦ ਆਪਣੇ ਆਲੇ ਦਵਾਲੇ ਦੀ ਸਾਫ ਸਫਾਈ ਰੱਖਣ। ਹੈਰੀਟੇਜ ਸਟ੍ਰੀਟ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣਾ ਲੋਕਾਂ ਦੇ ਹੱਥ ਵਿੱਚ ਹੈ ਪਰ ਹੈਰੀਟੇਜ ਸਟ੍ਰੀਟ 'ਤੇ ਵੀ ਕੂੜੇ ਦੇ ਢੇੜ ਵੇਖਣ ਨੂੰ ਮਿਲੇ ਹਨ।