ਅੰਮ੍ਰਿਤਸਰ:ਪੰਜਾਬ 'ਚ ਲਗਾਤਾਰ ਹੀ ਚੋਰਾਂ ਦੇ ਹੌਂਸਲੇ ਵੱਧਦੇ ਹੋਏ ਦਿਖਾਈ ਦੇ ਰਹੇ ਸਨ, ਇਸ ਦੌਰਾਨ ਹੀ ਪੰਜਾਬ ਵਿਚ ਚੋਰਾਂ ਨੇ ਪੁਲਿਸ ਦੇ ਨੱਕ ਵਿਚ ਦਮ ਕਰ ਰੱਖਿਆ ਸੀ। ਜਿਸ ਤਰ੍ਹਾਂ ਦਾ ਹੀ ਮਾਮਲਾ ਅੱਜ ਮੰਗਵਾਰ ਨੂੰ ਅੰਮ੍ਰਿਤਸਰ ਤੋਂ ਆਇਆ ਹੈ। ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ Amritsar Rural Police ਵੱਲੋਂ ਚਾਟੀਵਿੰਡ ਦੇ ਇਲਾਕੇ ਵਿੱਚ ਦੌਰਾ ਕਰਦੇ ਸਮੇਂ ਗੁਪਤ ਮੁਖਤਾਰ ਤੋਂ ਇਤਲਾਹ ਮਿਲੀ ਕਿ ਲਵਪ੍ਰੀਤ ਸਿੰਘ Amritsar Rural Police has arrested Lovepreet Singh ਅੰਮ੍ਰਿਤਸਰ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਧੰਦਾ ਕਰਦਾ ਹੈ, ਇਸ ਦੌਰੇ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਚੋਰੀ ਦੇ 5 ਮੋਟਰਸਾਈਕਲ 2 ਐਕਟਿਵਾ ਅਤੇ 6 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਇਸ ਦੌਰਾਨ ਹੀ ਪੱਤਰਕਾਰਾਂ ਨਾਲ ਤੇਜਬੀਰ ਸਿੰਘ ਹੁੰਦਲ ਐੈੱਸ.ਪੀ ਦਿਹਾਤੀ ਨੇ ਪ੍ਰੈੱਸ ਕਾਰਫਰੰਸ ਕਰਦੇ ਹੋਏ ਦੱਸਿਆ ਕਿ ਲਵਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਬਾਈਕ ਚੋਰ ਦਾ ਇੱਕ ਹੋਰ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ਉੱਤੇ ਬਾਹਰ ਸੀ। ਉਨ੍ਹਾਂ ਅੱਗੇ ਬੋਲਦੇ ਹੋਏ ਐੱਸ.ਪੀ ਦਿਹਾਤੀ ਨੇ ਕਿਹਾ ਕਿ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਦੌਰਾਨ ਇਕ ਹੋਰ ਅਰੋਪੀ ਲਾਲਜੀਤ ਸਿੰਘ ਜੋ ਕਿ ਲਵਪ੍ਰੀਤ ਸਿੰਘ ਸਾਥੀ ਹੈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੇ ਕਬਜ਼ੇ ਵਿਚੋਂ 2 ਮੋਟਰਸਾਈਕਲ ਬਰਾਮਦ ਕੀਤੇ।