ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਸੁੱਤੇ ਰਹੇ ਲੋਕ, ਚੋਰ ਗਹਿਣੇ ਕੈਸ ਚੋਰੀ ਕਰਕੇ ਹੋਏ ਫਰਾਰ - ਚੋਰ ਨੇ ਸਪਰੇਅ ਕਰਕੇ ਕੀਤੀ ਚੋਰੀ

ਚੋਰਾਂ ਨੇ ਬਹੁਤ ਚਲਾਕੀ ਨਾਲ ਸਮਾਨ 'ਤੇ ਹੱਥ ਸਾਫ਼ ਕੀਤਾ ਹੈ। ਪੀੜਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਘਰ ਰਾਤ 12 ਵਜੇ ਤੋਂ ਬਾਅਦ ਚੋਰੀ ਹੋਈ ਹੈ। ਉਨ੍ਹਾਂ ਕਿਹਾ ਕਿ 11 ਵਜੇ ਤੱਕ ਰਾਤ ਅਸੀਂ ਜਾਗਦੇ ਪਏ ਸੀ । 12 ਵਜੇ ਤੋਂ ਬਾਅਦ ਚੋਰ ਘਰ 'ਚ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਵੱਲਂੋ ਸਪ੍ਰੇਅ ਕੀਤੀ ਗਈ, ਜਿਸ ਤੋਂ ਬਾਅਦ ਪਰਿਵਾਰ ਸੁੱਤਾ ਰਿਹਾ ਅਤੇ ਚੋਰ ਆਪਣਾ ਕੰਮ ਕਰਕੇ ਚੱਲਦੇ ਬਣੇ।

ਲੋਕ ਸੁੱਤੇ ਰਹੇ, ਚੋਰ ਲੈ ਗਏ ਪਿੰਡ ਲੁੱਟ ਕੇ!
ਲੋਕ ਸੁੱਤੇ ਰਹੇ, ਚੋਰ ਲੈ ਗਏ ਪਿੰਡ ਲੁੱਟ ਕੇ!

By

Published : Aug 12, 2023, 9:12 PM IST

ਅੰਮ੍ਰਿਤਸਰ:ਪੰਜਾਬ ਦੀ ਕਾਨੂੰਨ ਵਿਵਸਥਾ ਆਏ ਦਿਨ ਸਵਾਲਾਂ ਦੇ ਘੇਰੇ 'ਚ ਘਿਰਦੀ ਨਜ਼ਰ ਆ ਰਹੀ ਹੈ। ਹੁਣ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਬਲਕਿ ਕਰੀਬ 6 ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।ਇਹ ਘਟਨਾ ਅੰਮ੍ਰਿਤਸਰ ਦੇ ਮੀਰਾਕੋਟ 'ਚ ਵਾਪਰੀ ਹੈ।ਇਸ ਘਟਨਾ ਨੂੰ ਚੋਰਾਂ ਨੇ ਬਹੁਤ ਹੀ ਚਲਾਕੀ ਅਤੇ ਸਫ਼ਾਈ ਨਾਲ ਅੰਜਾਮ ਦਿੱਤਾ ਹੈ।

ਕਿਵੇਂ ਕੀਤੀ ਚੋਰੀ: ਕਾਬਲੇਜ਼ਿਕਰ ਹੈ ਕਿ ਚੋਰਾਂ ਨੇ ਬਹੁਤ ਚਲਾਕੀ ਨਾਲ ਸਮਾਨ 'ਤੇ ਹੱਥ ਸਾਫ਼ ਕੀਤਾ ਹੈ। ਪੀੜਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਘਰ ਰਾਤ 12 ਵਜੇ ਤੋਂ ਬਾਅਦ ਚੋਰੀ ਹੋਈ ਹੈ। ਉਨ੍ਹਾਂ ਕਿਹਾ ਕਿ 11 ਵਜੇ ਤੱਕ ਰਾਤ ਅਸੀਂ ਜਾਗਦੇ ਪਏ ਸੀ । 12 ਵਜੇ ਤੋਂ ਬਾਅਦ ਚੋਰ ਘਰ 'ਚ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਵੱਲਂੋ ਸਪ੍ਰੇਅ ਕੀਤੀ ਗਈ, ਜਿਸ ਤੋਂ ਬਾਅਦ ਪਰਿਵਾਰ ਸੁੱਤਾ ਰਿਹਾ ਅਤੇ ਚੋਰ ਆਪਣਾ ਕੰਮ ਕਰਕੇ ਚੱਲਦੇ ਬਣੇ। ਮਨਜਿੰਦਰ ਨੇ ਆਖਿਆ ਕਿ ਜਦੋਂ ਅਸੀਂ ਹੋਸ਼ ਵਿੱਚ ਆਏ ਤਾਂ ਸਾਡੇ ਹੋਸ਼ ਹੀ ਉੱਡ ਗਏ ਕਿਉਂਕਿ ਅਲਮਾਰੀਆਂ ਦੇ ਤਾਲੇ ਟੋਟੇ ਹੋਏ ਸਨ ਅਤੇ ਉਨ੍ਹਾਂ ਦੇ ਗਹਿਣੇ ਅਤੇ ਕਰੀਬ ਡੇਢ ਲੱਖ ਲੈ ਕੇ ਚੋਰ ਨੌ-ਦੋ ਗਿਆਰਾਂ ਹੋ ਗਏ।

ਚੋਰਾਂ ਨੇ ਕੀ-ਕੀ ਕੀਤਾ ਚੋਰੀ: ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਕਰੀਬ 6 ਘਰਾਂ ਚੋਂ ਚੋਰਾਂ ਨੇ ਬੜੀ ਚਲਾਕੀ ਨਾਲ ਪਰਿਵਾਰਾਂ ਨੂੰ ਸੁਲਾ ਕੇ 13 ਤੋਲੇ ਸੋਨਾ ਅਤੇ ਕਰੀਬ 6 ਲੱਖ ਰੁਪਏ ਚੋਰੀ ਕੀਤੇ ਹਨ। ਹਾਲਕਿ ਇੱਕ ਸੀਸੀਟੀਵੀ ਸਾਹਮਣੇ ਆਈ ਹੈ, ਪਰ ਹਾਲੇ ਚੋਰਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗਿਆ। ਪੀੜਤਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸਾਡੀ ਖੂਨ-ਪਸੀਨੇ ਦੀ ਕਮਾਈ ਸਾਨੂੰ ਵਾਪਸ ਮਿਲਣੀ ਚਾਹੀਦੀ ਹੈ ਅਤੇ ਚੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਜਾਂਚ ਸ਼ੁਰੂ: ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਬਹੁਤ ਜਲਦੀ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ ਪੀੜਤਾਂ ਨੂੰ ਇਨਸਾਫ਼ ਅਤੇ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ।

ABOUT THE AUTHOR

...view details