ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ 129 ਸਾਲ ਪੁਰਾਣੇ ਰਿਗੋ ਬ੍ਰਿਜ ਜਿਸ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਉਸ ਪੁਲ ਉੱਪਰ ਚਾਰ ਪਹੀਆ ਗੱਡੀਆਂ ਜਾਣ ਤੋਂ ਰੋਕ ਲਗਾ ਦਿੱਤੀ ਗਈ ਹੈ। ਸਾਰੀ ਟਰੈਫਿਕ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਰਾਹੀਂ ਰਵਾਨਾ ਕੀਤੀ ਗਈ ਹੈ। ਇਸ ਕਰਕੇ ਸ਼ਹਿਰ ਵਿਚ ਟਰੈਫਿਕ ਸਮੱਸਿਆ ਵੀ ਇਕ ਮੁੱਦਾ ਬਣਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਪਿਛਲੇ ਦਿਨੀਂ ਭਾਜਪਾ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਗ ਵੱਲੋਂ ਪਿਛਲੇ ਦਿਨੀਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਰੀਗੋ ਬਰਿਜ ਦਾ 50 ਕਰੋੜ ਦੀ ਲਾਗਤ ਦੇ ਨਾਲ ਪੁਨਰ-ਨਿਰਮਾਣ ਹੋਵੇਗਾ।
ਰੇਲਵੇ ਮੰਤਰੀ ਅਸ਼ਵਨੀ: ਇਸ ਤੋਂ ਬਾਅਦ ਅੱਜ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਉਸੇ ਰੀਗੋ ਬ੍ਰਿਜ ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਹੋਣ ਦੇ ਤੌਰ ਉੱਤੇ ਰਿਗੋ ਬ੍ਰਿਜ ਦੇ ਪੁਨਰ-ਨਿਰਮਾਣ ਲਈ 7 ਫ਼ਰਵਰੀ 2023 ਨੂੰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਚੁੱਕੇ ਹਨ ਤੇ ਉਸ ਤੋਂ ਪਹਿਲਾਂ ਵੀ ਇਸ ਰਿਗੋ ਬ੍ਰਿਜ ਦੇ ਪੁਨਰ-ਨਿਰਮਾਣ ਲਈ ਵੱਖ-ਵੱਖ ਅਧਿਕਾਰੀਆਂ ਨਾਲ ਵੀ ਮੀਟਿੰਗ ਕਰ ਚੁੱਕੇ ਹਨ। ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਜਾਣੂ ਕਰਵਾਇਆ ਗਿਆ ਸੀ। ਕਿ ਇਹ 129 ਸਾਲ ਪੁਰਾਣਾ ਪੁੱਲ ਹੈ ਅਤੇ 50 ਸਾਲ ਬੀਤਣ ਤੋਂ ਬਾਅਦ 1980 ਦੇ ਵਿੱਚ ਇਸ ਦਾ ਨਵੀਨੀਕਰਨ ਹੋਇਆ। ਹੁਣ ਜਦੋਂ ਇਸ ਪੁੱਲ ਦਾ ਪਤਾ ਲੱਗਾ ਕਿ ਚਾਰ ਪਹੀਆ ਵਾਹਨ ਦਾ ਭਾਰ ਸਹਿਣ ਜੋਗਾ ਨਹੀਂ ਹੈ ਤਾਂ ਉਹਨਾਂ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਇਸ ਪੁੱਲ ਦਾ ਪੁਨਰ ਨਿਰਮਾਣ ਕਰਵਾਉਣ ਲਈ ਯਤਨ ਕੀਤੇ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਅਗਰ ਭਾਜਪਾ ਰਾਸ਼ਟਰੀ ਮਹਾ ਸਚਿਵ ਤਰੁਣ ਚੁੱਘ ਨੇ ਵੀ ਕੁਝ ਯੋਗਦਾਨ ਪਾਇਆ ਹੈ ਅਤੇ ਮੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਵਿੱਚ ਸਾਂਸਦ ਹਾਂ ਅਤੇ ਅੰਮ੍ਰਿਤਸਰ ਦੇ ਹਰ ਮੁੱਦੇ ਲਈ ਦਿਨ ਰਾਤ ਜਾਗਦਾ ਹੈ । ਅਗਰ ਮੈਂ ਬੀਤੇ ਦਿਨ ਸੌਂ ਰਿਹਾ ਹੁੰਦਾ ਤਾਂ ਅੰਮ੍ਰਿਤਸਰ ਦੇ ਵਿਚੋਂ ਜੀ 20 ਸੰਮੇਲਨ ਰੱਦ ਹੋ ਜਾਣਾ ਸੀ।