ਅੰਮ੍ਰਿਤਸਰ: ਸਥਾਨਕ ਪੁਲਿਸ ਨੂੰ ਰੇਲਵੇ ਫਾਟਕਾਂ ਦੇ ਕੋਲੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਲਾਸ਼ ਅੰਮ੍ਰਿਤਸਰ ਦੇ ਸੁੰਦਰ ਨਗਰ ਛੇਹਰਟਾ ਦੇ ਰਹਿਣ ਵਾਲੇ ਸੰਤੋਖ ਸਿੰਘ ਦੀ ਹੈ। ਜੋ ਕਿ ਐਤਵਾਰ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ ਅਤੇ ਉਸ ਦੀ ਭਾਲ ਵਿੱਚ ਪਰਿਵਾਰਿਕ ਮੈਂਬਰ ਲੱਗੇ ਹੋਏ ਸੀ।
ਪਰਿਵਾਰਕ ਮੈਂਬਰ ਮੁਤਾਬਕ ਉਸ ਦੀ ਭਾਲ ਵਿੱਚ ਉਨ੍ਹਾਂ ਕਈ ਚੋਕੀਆਂ ਥਾਣਿਆਂ ਨੂੰ ਇਤਲਾਹ ਵੀ ਦਿੱਤੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਇੱਕ ਨਾ ਸੁਣੀ ਪਰ ਅੱਜ ਉਹ ਜਦੋਂ ਉਹ ਛੇਹਰਟਾ ਰੋਡ ਉੱਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਆਟੋ ਵਿੱਚ ਜਾਂਦੀ ਇੱਕ ਡੈਡ ਬਾਡੀ ਮਿਲੀ ਜਿਸ ਦੀ ਸ਼ਿਨਾਖਤ ਤੋਂ ਪਤਾ ਲੱਗਾ ਕਿ ਉਹ ਸੰਤੋਖ ਸਿੰਘ ਹੈ।
ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਐਤਵਾਰ ਨੂੰ ਆਪਣੇ ਦੋਸਤ ਨਾਲ ਬਾਹਰ ਗਿਆ ਸੀ ਜਿਸ ਤੋਂ ਬਾਅਦ ਹੀ ਉਹ ਨਹੀਂ ਆਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਤੋਖ ਨੂੰ ਉਸ ਦੇ ਦੋਸਤਾਂ ਨੇ ਨਸ਼ੇ ਵਿੱਚ ਲਗਾ ਦਿੱਤਾ।
ਇਹ ਵੀ ਪੜ੍ਹੋ:ਸ੍ਰੀ ਅਨੰਦਪੁਰ ਸਾਹਿਬ ਵਿਚ ਵੀ ਖ਼ਤਮ ਹੋਈ ਕੋਰੋਨਾ ਵੈਕਸੀਨ
ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਸੰਤੋਖ ਸਿੰਘ ਦੀ ਲਾਸ਼ ਉੱਤੇ ਕਿਸੇ ਤਰ੍ਹਾਂ ਦੀ ਕੋਈ ਨਿਸ਼ਾਨ ਨਹੀਂ ਹੈ ਜਿਸ ਤੋਂ ਪਤਾ ਲੱਗ ਕਿ ਉਸ ਨੂੰ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਕਰਨ ਲਈ ਭੇਜ ਦਿੱਤਾ ਹੈ ਪੋਸਟ ਮਾਰਟਮ ਤੋਂ ਬਾਅਦ ਹੀ ਸੰਤੋਖ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਲੱਗ ਸਕੇਗਾ।