ਅੰਮਿ੍ਤਸਰ: ਖੇਤੀ ਕਾਨੂੰਨਾਂ ਦੇ ਵਿਰੁੱਧ 'ਰੇਲ ਰੋਕੋ' ਅੰਦੋਲਨ ਅੱਜ 37ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ।ਪੰਜਾਬ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਸ਼ਾਮ 4 ਵਜੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਕਿਸਾਨੀ ਸੱਮਸਿਆ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕੇਂਦਰ ਸਕਕਾਰ ਨੇ ਮਾਲ ਗੱਡੀਆਂ ਰੋਕੀ ਹੋਈਆਂ ਹਨ। ਜੇਕਰ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਕੇਂਦਰ ਸਰਕਾਰ ਕਰ ਰਹੀ ਹੈ। ਕਿਸਾਨਾਂ ਨੇ ਤਾਂ ਰੇਲ ਪੱਟੜੀਆਂ ਖਾਲੀ ਕਰ ਦਿੱਤੀਆਂ ਸੀ।
ਉਨ੍ਹਾਂ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਇਹ ਕੇਂਦਰ ਸਰਕਾਰ ਕਿਸਾਨ ਮਜ਼ਦੂਰ ਲਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਰੇਲਵੇ ਪ੍ਰੋਟੋਕੋਲ ਦੇ ਕਾਰਨ ਪਹਿਲਾਂ ਹੀ ਦੇਸ਼ 'ਚ 175 ਦੇ ਕਰੀਬ ਰੇਲ ਗੱਡੀਆਂ ਚੱਲ ਰਹੀਆਂ ਸਨ ਜੱਦ ਕਿ ਉਸ ਸਮੇਂ ਕੋਰੋਨਾ ਮਹਾਂਮਾਰੀ ਵੀ ਨਹੀਂ ਸੀ। ਉਸ ਵੇਲੇ ਵੀ ਪੰਜਾਬ ਤੇ ਹਰਿਆਣਾ 'ਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਸੀ।
ਰੇਲ ਰੋਕੋ ਅੰਦੋਲਨ 37 ਵੇਂ ਦਿਨ ਵਿੱਚ ਦਾਖਲ ਹੋਇਆ ਪੰਜਾਬ ਬਲੈਕ ਆਊਟ ਦੀ ਗੱਲ ਤੇ ਉਨ੍ਹਾਂ ਕਿਹਾ ਕੇਂਦਰੀ ਪੂਲ 'ਚ ਬਿਜਲੀ ਦੀ ਮੰਗ ਬਹੁਤ ਘੱਟ ਹੈ। ਹੁਣ ਪੰਜਾਬ ਸਰਕਾਰ ਕੇਂਦਰ ਕੋਲੋਂ ਸਸਤੇ ਰੇਟਾਂ 'ਤੇ ਬਿਜਲੀ ਖ਼ਰੀਦ ਸਕਦੀ ਹੈ। ਸਰਕਾਰੀ ਥਰਮਲ ਪਲਾਂਟ ਬੰਦ ਨਹੀਂ ਕੀਤੇ ਗਏ ਬਸ ਇਹ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।