ਅੰਮ੍ਰਿਤਸਰ: ਲੌਕਡਾਊਨ ਦੌਰਾਨ ਇੱਕ ਪਾਸੇ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਤੇ ਦੂਜੇ ਪਾਸੇ ਸੂਬਾ ਵਾਸੀਆਂ 'ਤੇ ਪੁਲਿਸ ਵਲੰਟੀਅਰਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਅਜਿਹੀ ਹੀ ਇੱਕ ਗੁੰਡਾਗਰਦੀ ਦਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਖੇਤਰ ਵਿੱਚ ਹੋਇਆ ਹੈ। ਪੁਲਿਸ ਵਲੰਟੀਅਰਾਂ ਨੇ ਬੁਜ਼ਰਗ ਵਿਅਕਤੀ ਦੇ ਦੁਕਾਨ ਖੁੱਲਣ 'ਤੇ ਉਸ ਨਾਲ ਬਦਮੀਜ਼ੀ ਕੀਤੀ ਜਿਸ ਨਾਲ ਬੁਜ਼ਰਗ ਵਿਅਕਤੀ ਬੇਸੁੱਧ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ।
ਬੁਜ਼ਰਗ ਦੇ ਪੁੱਤਰ ਨੇ ਦੱਸਿਆ ਕਿ ਉਹ ਦੁਕਾਨ ਖੋਲ੍ਹਣ ਲਈ ਗਏ ਸੀ ਕਿ ਅਜੇ ਦੁਕਾਨ ਦਾ ਸ਼ਟਰ ਅਜੇ ਅੱਧਾ ਖੋਲ ਕੇ ਚਾਹ ਪੀ ਰਹੇ ਸੀ ਕਿ ਕੁੱਝ ਪੁਲਿਸ ਵਲੰਟੀਅਰਾਂ ਨੇ ਉਨ੍ਹਾਂ ਨੂੰ ਸ਼ਟਰ ਬੰਦ ਕਰਨ ਲਈ ਕਿਹਾ ਕਿ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਚਾਹ ਪੀ ਕੇ ਸ਼ਟਰ ਬੰਦ ਕਰ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਵਰਤੀ ਗੁੰਡਾਗਰਦੀ ਤੋਂ ਬਾਅਦ ਉਹ ਬੇਸੁੱਧ ਹੋ ਗਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।