ਅੰਮ੍ਰਿਤਸਰ: ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਅੰਮ੍ਰਿਤਸਰ ਪੁਲਿਸ ਨੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ। ਪੁਲਿਸ ਨੇ ਜਲ੍ਹਿਆਂਵਾਲੇ ਬਾਗ਼ ਦੇ ਬਾਹਰ ਨੌਜਵਾਨਾਂ ਨੂੰ ਖ਼ੁਦ ਪੀਲੀਆਂ ਪੱਗਾਂ ਬੰਨ੍ਹੀਆਂ। ਇਸ ਦੌਰਾਨ ਕਈ ਹੋਰ ਸਥਾਨਕ ਲੋਕ ਵੀ ਮੌਜੂਦ ਰਹੇ।
ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਅੰਮ੍ਰਿਤਸਰ ਪੁਲਿਸ ਨੇ ਕੀਤਾ ਵੱਖਰਾ ਉਪਰਾਲਾ
ਅੰਮ੍ਰਿਤਸਰ ਪੁਲਿਸ ਨੇ ਭਗਤ ਸਿੰਘ ਦੀ ਸ਼ਹੀਦੀ ਦਿਵਸ ਮੌਕੇ ਕੀਤਾ ਵੱਖਰਾ ਉਪਰਾਲਾ। ਪੁਲਿਸ ਨੇ ਲੋਕਾਂ ਨੂੰ ਬੰਨ੍ਹੀਆਂ ਪੀਲੀਆਂ ਪੱਗਾਂ।
ਨੌਜਵਾਨਾਂ ਨੂੰ ਬੰਨ੍ਹੀਆਂ ਪੱਗਾਂ
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਨਾਲ-ਨਾਲ ਕਈ ਹੋਰ ਵੀ ਲੋਕ ਦੇਸ਼ ਲਈ ਸ਼ਹੀਦ ਹੋਏ ਹਨ ਪਰ ਉਨ੍ਹਾਂ ਲੋਕਾਂ ਦੀ ਸ਼ਹਾਦਤ ਨੂੰ ਅਸੀਂ ਭੁੱਲ ਜਾਂਦੇ ਹਾਂ। ਇਸ ਕੜੀ ਤਹਿਤ ਵੱਖ-ਵੱਖ ਉਪਰਾਲੇ ਕਰਕੇ ਸ਼ਹੀਦ ਭਗਤ ਸਿੰਘ ਵਲੋਂ ਵੇਖੇ ਗਏ ਸੁਪਨਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਦੇਸ਼ ਭਰ 'ਚ ਵੱਖ-ਵੱਖ ਸਮਾਗਮ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ।
Last Updated : Mar 25, 2019, 8:20 AM IST