ਅੰਮ੍ਰਿਤਸਰ :ਪਿਛਲੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਗੇ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜਿਮ ਸ਼ਰਨਜੋਤ ਸਿੰਘ ਦੀਆਂ ਅੱਖਾਂ ਵਿੱਚ ਮਿਰਚਾਂ ਪਾਕੇ ਪਿਸਤੌਲ ਦਾ ਡਰ ਦਿਖਾ ਕੇ ਦੱਸ ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ। ਪੁਲਿਸ ਅਧਿਕਾਰੀ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ 12 ਜੂਨ ਨੂੰ ਆਪਣੇ ਮੋਟਰਸਾਈਕਲ ਉੱਤੇ ਪੈਸਿਆ ਦੀ ਕੁਲੈਕਸ਼ਨ ਲਈ ਘਰੋਂ ਨਿਕਲਿਆ ਅਤੇ ਇਕ ਫਰਮ ਛੇਹਰਟਾ ਤੋਂ ਕਰੀਬ 9 ਲੱਖ ਰੁਪਏ ਕੈਸ਼ ਲਏ ਅਤੇ ਇਸ ਉਪਰੰਤ ਉਹ ਇੱਕ ਹੋਰ ਫਰਮ ਨੂੰ ਗਿਆ। ਇੱਥੋਂ ਇੱਕ ਲੱਖ ਰੁਪਏ ਹੋਰ ਕੈਸ਼ ਲਿਆ ਅਤੇ ਕੁੱਲ 10 ਲੱਖ ਰੁਪਏ ਆਪਣੇ ਬੈਗ ਵਿੱਚ ਪਾ ਕੇ ਜਦੋਂ ਕਬੀਰ ਪਾਰਕ ਨੂੰ ਜਾ ਰਿਹਾ ਸੀ ਤਾਂ ਨਾਰੰਗ ਬੈਕਰੀ ਪੁਰਾਣੀ ਚੁੰਗੀ ਛੇਹਰਟਾ ਕੋਲ 2 ਨੌਜਵਾਨਾਂ ਨੇ ਉਸ ਕੋਲੋਂ ਇਹ ਕੈਸ਼ ਲੁੱਟ ਲਿਆ।
ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ, ਕਰੀਬ ਤਿੰਨ ਲੱਖ ਰੁਪਏ ਹੋਏ ਬਰਾਮਦ - ਪੰਜਾਬ ਦੇ ਕ੍ਰਾਇਮ ਦੀਆਂ ਖਬਰਾਂ
ਥਾਣਾ ਇਸਲਾਮਬਾਦ ਵੱਲੋਂ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਕੇ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।ਇਨ੍ਹਾਂ ਕੋਲੋਂ 2 ਲੱਖ 95 ਹਜ਼ਾਰ 300 ਸੌ ਰੁਪਏ ਬਰਾਮਦ ਕੀਤੇ ਗਏ ਹਨ।

ਪੁਲਿਸ ਨੇ ਨਗਦੀ ਕੀਤੀ ਬਰਾਮਦ :ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਨੇ ਉਸਨੂੰ ਪਿਸਤੌਲ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ ਅਤੇ ਉਸਦਾ ਕੈਸ਼ ਵਾਲਾ ਬੈਗ 10 ਲੱਖ ਦੀ ਨਗਦੀ ਸਣੇ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 2 ਦੋਸ਼ੀ ਜਗਜੀਤ ਸਿੰਘ ਉਰਫ ਸੰਜੂ ਤੇ ਕੰਵਲਜੀਤ ਸਿੰਘ ਉਰਫ ਬਿੱਲਾ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਕੀਤੀ ਕਰੀਬ 10 ਲੱਖ ਰੁਪਏ ਨਗਦੀ ਵਿੱਚੋਂ 2 ਲੱਖ 95 ਹਜ਼ਾਰ 300 ਸੌ ਰੁਪਏ ਬਰਾਮਦ ਕੀਤੇ ਹਨ।
- ਗੁਰਦਾਸਪੁਰ 'ਚ 5 ਨਸ਼ਾ ਤਸਕਰ ਗ੍ਰਿਫ਼ਤਾਰ, ਤਸਕਰਾਂ ਕੋਲੋ ਹੈਰੋਇਨ, ਡਰੱਗ ਮਨੀ ਅਤੇ ਅਸਲਾ ਬਰਾਮਦ, ਮੁਲਜ਼ਮਾਂ ਦੇ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਸਬੰਧ
- ਲੁਧਿਆਣਾ ਲੁੱਟ ਮਾਮਲੇ 'ਚ ਖੁਲਾਸਾ, 50 ਲੱਖ ਰੁਪਏ ਬਰਾਮਦ, ਸੈਪਟਿਕ ਟੈਂਕ 'ਚ ਰੱਖੇ ਸੀ ਲਕੋਅ ਕੇ, ਪੜ੍ਹੋ ਕਿਵੇਂ ਫੜਿਆ ਛੇਵਾਂ ਮੁਲਜ਼ਮ
- ਮਾਨ ਸਾਬ੍ਹ! ਨਸ਼ੇ ਦਾ ਵਿਰੋਧ ਕਰਨ 'ਤੇ ਆਹ ਹਾਲ ਹੁੰਦਾ ਹੈ ਪੰਜਾਬ 'ਚ, ਯਕੀਨ ਨਹੀਂ ਤਾਂ ਬਜੁਰਗ ਦੀ ਵਾਇਰਲ ਹੋ ਰਹੀ ਵੀਡੀਓ ਦੇਖ ਲਓ...
ਉਨ੍ਹਾਂ ਦੱਸਿਆ ਕਿ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਵਿੱਚ 3 ਹੋਰ ਸਾਥੀ ਵੀ ਸ਼ਾਮਿਲ ਹਨ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਹਨਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਇਨ੍ਹਾਂ ਨੂੰ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕਰੇਗੀ।