ਪੰਜਾਬ

punjab

ETV Bharat / state

ਅੰਮ੍ਰਿਤਸਰ ਪੁਲਿਸ ਨੇ ਫੜੀ 50 ਕਰੋੜ ਦੀ ਹੈਰੋਇਨ, ਇੱਕ ਕਾਬੂ - Amritsar heroin latest news

ਅੰਮ੍ਰਿਤਸਰ ਪੁਲਿਸ ਨੇ ਇੱਕ ਨੌਜਵਾਨ ਨੂੰ 10 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 50 ਕਰੋੜ ਰੁਪਏ ਹੈ।

ਅੰਮ੍ਰਿਤਸਰ ਪੁਲਿਸ ਨੇ ਫੜੀ 50 ਕਰੋੜ ਦੀ ਹੈਰੋਇਨ
ਅੰਮ੍ਰਿਤਸਰ ਪੁਲਿਸ ਨੇ ਫੜੀ 50 ਕਰੋੜ ਦੀ ਹੈਰੋਇਨ

By

Published : Mar 12, 2020, 11:51 PM IST

ਅੰਮ੍ਰਿਤਸਰ: ਪੁਲਿਸ ਨੇ ਇੱਕ ਨੌਜਵਾਨ ਨੂੰ 10 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 50 ਕਰੋੜ ਰੁਪਏ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਫੜੇ ਗਏ ਅਰੋਪੀ ਨਾਲ ਕਿੰਨੇ ਹੋਰ ਲੋਕ ਜੁੜੇ ਹੋਏ ਹਨ।

ਆਈਜੀ ਐਸਪੀਐਸ ਪਰਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਨਾਂਅ ਦਵਿੰਦਰ ਸਿੰਘ ਹੈ, ਜਿਸ ਨੇ ਪਾਕਿਸਤਾਨ ਦੇ ਸਮੱਗਲਰ ਤੋਂ ਹੈਰੋਇਨ ਮੰਗਵਾਈ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ 10 ਕਿਲੋ ਹੈਰੋਇਨ ਅਤੇ ਇੱਕ ਕਾਰ ਅਤੇ ਦੋ ਮੋਬਾਈਲ ਫੋਨ ਜ਼ਬਤ ਕੀਤੇ ਹਨ। ਆਈ.ਜੀ.ਦੇ ਮੁਤਾਬਿਕ ਪਾਕਿਸਤਾਨ ਤੋਂ ਉਹ ਮੋਬਾਈਲ ਰਾਹੀਂ ਹੈਰੋਇਨ ਲੈਂਦਾ ਸੀ ਅਤੇ ਕੰਡਿਆਲੀ ਤਾਰ ਦੇ ਨਜ਼ਦੀਕ ਦਬਾਇਆ ਜਾਂਦਾ ਸੀ।

ਵੇਖੋ ਵੀਡੀਓ

ਇਹ ਵੀ ਪੜੋ: 117 ਵਿਧਾਇਕਾਂ ਦੇ ਸਟੱਡੀ ਟੂਰ ਨਾਲ ਨਹੀਂ ਪਵੇਗਾ ਕੋਈ ਆਰਥਿਕ ਬੋਝ: ਪਰਗਟ ਸਿੰਘ

ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਅਰੋਪੀ ਉੱਤੇ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਆਈਜੀ ਪਰਮਾਰ ਅਨੁਸਾਰ ਦਵਿੰਦਰ ਤੋਂ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

ABOUT THE AUTHOR

...view details