ਅੰਮ੍ਰਿਤਸਰ: ਸਥਾਨਕ ਪੁਲਿਸ ਵੱਲੋਂ ਬੀ.ਐਸ.ਐਫ ਦੇ ਨਾਲ ਮਿਲ ਕੇ 13 ਕਿਲੋ 700 ਗ੍ਰਾਮ ਹੈਰੋਇਨ ਫੜੀ ਹੈ। ਇਸ ਦੇ ਨਾਲ ਹੀ 28 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਸ਼ੇਰਾ ਨਾਂਅ ਦੇ ਇੱਕ ਤਸਕਰ ਨੂੰ 28 ਲੱਖ ਰੁਪਏ ਅਤੇ 7 ਕਿਲੋ 500 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੱਕ ਦਿਨ ਬਾਅਦ ਉਸ ਕੋਲੋਂ ਇੱਕ ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਸੀ ਇਸ ਤੋਂ ਬਅਦ ਜਦੋ ਰਿਮਾਂਡ ਲਿਆ ਗਿਆ ਤਾਂ ਉਸ ਕੋਲੋਂ 13 ਕਿਲੋ 720 ਗ੍ਰਾਮ ਹੈਰੋਇਨ ਸਰਹੱਦੀ ਇਲਾਕੇ ਦੇ ਪਿੰਡ ਦਾਓਕੇ ਤੋਂ ਬਰਾਮਦ ਕੀਤੀ ਗਈ ਹੈ। ਇਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੇਰਾ ਦੇ ਸਿੱਧੇ ਸਬੰਧ ਪਾਕਿਸਤਾਨ ਦੇ ਵਿਚ ਬੈਠੇ ਤਸਕਰਾਂ ਦੇ ਨਾਲ ਸਨ ਜਿਨ੍ਹਾਂ ਦੇ ਨਾਲ ਉਹ ਸੋਸ਼ਲ ਮੀਡੀਆ ਦੇ ਨਾਲ ਉਨ੍ਹਾਂ ਦੇ ਨਾਲ ਜੁੜਿਆ ਸੀ ਅਤੇ ਉਨ੍ਹਾਂ ਕੋਲੋ ਉਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਉਦਾ ਸੀ ਅਤੇ ਉਸ ਦੇ ਸੰਬੰਧ ਭਾਰਤ ਦੇ ਕਈ ਵੱਡੇ ਤਸਕਰਾਂ ਦੇ ਨਾਲ ਸਨ ਅਤੇ ਸ਼ੇਰਾ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰਦਾ ਸੀ।