ਪੰਜਾਬ

punjab

By

Published : Jan 28, 2020, 10:19 PM IST

ETV Bharat / state

ਮਸਾਜ ਪਾਰਲਰ 'ਤੇ ਛਾਪੇਮਾਰੀ, 8 ਵਿਦੇਸ਼ੀ ਕੁੜੀਆਂ ਸਮੇਤ 12 ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਖੇ ਸਿਵਲ ਲਾਈਨ ਖੇਤਰ ਦੇ ਤਿੰਨ ਮਸਾਜ ਪਾਰਲਰ ਵਿੱਚ ਪੁਲਿਸ ਵੱਲੋਂ ਮਾਰੀ ਗਈ ਛਾਪੇਮਾਰੀ ਵਿੱਚੋਂ 13 ਮੁੰਡੇ ਤੇ 12 ਕੁੜੀਆਂ ਨੂੰ ਕੀਤਾ ਗ੍ਰਿਫ਼ਤਾਰ।

amritsar police raid in massage parlor
ਫ਼ੋਟੋ

ਅੰਮ੍ਰਿਤਸਰ: ਪੁਲਿਸ ਨੇ ਸਿਵਲ ਲਾਈਨ ਖੇਤਰ ਦੇ ਤਿੰਨ ਮਸਾਜ ਕੇਂਦਰਾਂ 'ਤੇ ਛਾਪੇਮਾਰੀ ਕਰਦਿਆਂ 13 ਮੁੰਡੇ ਅਤੇ 12 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੁੜੀਆਂ ਵਿੱਚ 8 ਔਰਤਾਂ ਵਿਦੇਸ਼ੀ ਸਨ ਤੇ 4 ਕੁੜੀਆਂ ਭਾਰਤ ਦੀਆਂ ਸਨ। ਪੁਲਿਸ ਵੱਲੋਂ ਮਸਾਜ ਪਾਰਲਰ ਦੇ ਮਾਲਕ ਸਣੇ ਸਾਰਿਆਂ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ

ਹੋਰ ਪੜ੍ਹੋ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਏਅਰਲਾਈਨ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਸੀ , ਜਿਸ ਤੋਂ ਬਆਦ ਉਨ੍ਹਾਂ ਨੇ ਇੱਕ ਟੀਮ ਬਣਾਕੇ ਇਨ੍ਹਾਂ ਮਸਾਜ ਪਾਰਲਰ ਉੱਤੇ ਛਾਪਾ ਮਾਰਿਆ। ਪੁਲਿਸ ਦੇ ਮੁਤਾਬਿਕ ਫੜੀ ਗਈਆ ਵਿਦੇਸ਼ੀ ਕੁੜੀਆਂ ਦੇ ਪਾਸਪੋਰਟ 'ਤੇ ਵੀਜ਼ੇ ਚੈੱਕ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਸਾਜ ਪਾਰਲਰ ਦੇ ਮਾਲਕ ਸਣੇ ਇਨ੍ਹਾਂ ਸਾਰਿਆਂ 'ਤੇ ਮਾਮਲਾ ਦਰਜ ਕਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ABOUT THE AUTHOR

...view details