ਅੰਮ੍ਰਿਤਸਰ: ਪੁਲਿਸ ਲਾਈਨ ਦੇ ਗੇਟ ਨੰਬਰ 2 'ਤੇ ਤੈਨਾਤ ਇੱਕ ਪੁਲਿਸ ਮੁਲਾਜ਼ਮ ਦੀ ਅਚਨਚੇਤ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਰਾਜਵਿੰਦਰ ਸਿੰਘ ਆਪਣੀ ਪਿਸਤੌਲ ਸਾਫ਼ ਕਰ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਡਿਊਟੀ ਖ਼ਤਮ ਕਰਕੇ ਜਾਂਦੇ ਪੁਲਿਸ ਅਧਿਕਾਰੀ ਦੀ ਅਚਨਾਕ ਗੋਲੀ ਚੱਲਣ ਨਾਲ ਮੌਤ ਮੌਕੇ 'ਤੇ ਮ੍ਰਿਤਕ ਏਐਸਆਈ ਦਾ ਮੁੰਡਾ ਜੱਜ ਸਿੰਘ ਵੀ ਪਹੁੰਚਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸਦੇ ਪਿਤਾ ਦੀ ਗੋਲੀ ਚੱਲਣ ਕਾਰਨ ਮੌਤ ਹੋ ਹੋਈ।
ਮਾਮਲੇ ਸਬੰਧੀ ਪੁਲਿਸ ਅਧਿਕਾਰੀ ਸ਼ਿਵ ਦਰਸ਼ਨ ਨੇ ਦੱਸਿਆ ਕਿ ਏਐਸਆਈ ਰਾਜਵਿੰਦਰ ਸਿੰਘ ਪੁਲਿਸ ਲਾਈਨ ਦੇ ਕਿਊ.ਆਰ.ਟੀ. ਗੇਟ ਨੰਬਰ 2 'ਤੇ ਹੋਰਨਾਂ ਸਾਥੀਆਂ ਨਾਲ ਡਿਊਟੀ ਉਪਰ ਤੈਨਾਤ ਸੀ। ਸਵੇਰੇ 8 ਵਜੇ ਡਿਊਟੀ ਖ਼ਤਮ ਹੁੰਦੀ ਹੈ ਤਾਂ ਉਹ ਗੱਡੀ ਵਿੱਚ ਪਿਸਤੌਲ ਦੀ ਸਫ਼ਾਈ ਕਰਨ ਉਪਰੰਤ ਜਦੋਂ ਉਹ ਸਾਥੀ ਮੁਲਾਜ਼ਮ ਨੂੰ ਪਿਸਤੌਲ ਫੜਾਉਣ ਲੱਗਿਆ ਅਚਾਨਕ ਪਿਸਤੌਲ ਹੇਠਾਂ ਫਿਸਲ ਕੇ ਸੜਕ 'ਤੇ ਡਿੱਗ ਗਈ ਅਤੇ ਗੋਲੀ ਚੱਲ ਪਈ, ਜੋ ਰਾਜਵਿੰਦਰ ਸਿੰਘ ਦੇ ਗਲੇ ਵਿੱਚ ਜਾ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਸਾਥੀ ਮੁਲਾਜ਼ਮ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।