ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਟੀਮਾਂ ਪੂਰੀ ਤਰਾਂ ਹਾਈ ਅਲਰਟ 'ਤੇ ਹਨ। ਪੰਜਾਬ ਪੁਲਿਸ ਦੇ DGP ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ ਪੁਲਿਸ ਟੀਮਾਂ ਪੂਰੀ ਤਰਾਂ ਮੁਸਤੈਦ ਨਜਰ ਆ ਰਹੇ ਹਨ। ਜਿਸਦੇ ਚਲਦ ਐਤਵਾਰ ਸ਼ਾਮ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਮੋਕਡਰਿੱਲ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਸਿਟੀ ਪੁਲਿਸ, GRP ਪੁਲਿਸ, RPF ,ਐਂਟੀ ਸਾਬੋਟੇਜ ਟੀਮ, ਡਾਗ ਦਸਤੇ, ਮੈਡੀਕਲ ਟੀਮ, ਐਮਬੂਲੈਂਸ ਤੇ ਦਮਕਲ ਵਿਭਾਗ ਦੇ ਨਾਲ ਮਿਲਕੇ ਮੋਕਡਰਿੱਲ ਕੀਤੀ ਗਈ।
ਜਿਸਦੇ ਚਲਦੇ ਰੇਲਵੇ ਸਟੇਸ਼ਨ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਨਾ ਪਵੇ। ਬੜੇ ਸੰਚਾਰੁ ਢੰਗ ਨਾਲ ਮੋਕਡਰਿੱਲ ਕੀਤੀ ਗਈ। ਬੰਬ ਦਸਤੇ ਵੱਲੋਂ ਪਾਰਕਿੰਗ ਵਿੱਚ ਪਏ ਅਟੈਚੀ ਨੂੰ ਬੜੇ ਤਰੀਕੇ ਨਾਲ ਪਾਰਕਿੰਗ ਤੋਂ ਸਾਈਡ ਤੇ ਲਿਜਾ ਕੇ ਖੋਲਿਆ ਗਿਆ। ਇਸ ਮੌਕੇ DCP ਰਣਬੀਰ ਸਿੰਘ ਨੇ ਦੱਸਿਆ ਕਿ 15 ਅਗਸਤ ਦੀ ਅਜਾਦੀ ਦਿਵਸ ਨੂੰ ਲੈਕੇ ਮੋਕਡਰਿੱਲ ਕੀਤੀ ਗਈ ਤੇ ਉਸ ਦੇ ਨਾਲ ਹੀ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਗਿਆ।