ਅੰਮ੍ਰਿਤਸਰ:ਪੰਜਾਬ ਵਿੱਚ ਨਿੱਤ ਦਿਨ ਹੀ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਮਾਝੇ ਦੇ ਬਟਾਲਾ,ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਲਗਾਤਾਰ ਹੀ ਬੈਂਕਾਂ ਚ ਵੱਡੀਆਂ ਡਕੈਤੀਆਂ ਹੋ ਰਹੀਆਂ ਸਨ।
ਜਿਸ ਨੇ ਪੁਲਿਸ ਦੀ ਨੀਂਦ ਹਰਾਮ ਕਰ ਕੇ ਰੱਖੀ ਹੋਈ ਸੀ ਜਿਸ ਦੇ ਚੱਲਦੇ ਅੰਮ੍ਰਿਤਸਰ ਦਿਹਾਂਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਅੰਮ੍ਰਿਤਸਰ ਦਿਹਾਂਤੀ ਪੁਲਿਸ ਨੇ ਗੈਂਗ ਦੇ ਸਰਗਨਾ ਸਮੇਤ ਪੂਰੀ ਗੈਂਗ ਨੂੰ ਮਾਨਾਂਵਾਲ ਬੈਂਕ ਲੁੱਟਣ ਸਮੇਂ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦਿਹਾਂਤੀ ਦੇ ਐੱਸਐੱਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਤਰਨਤਾਰਨ ਅਤੇ ਬਟਾਲਾ ਵਿਚ ਇਸ ਗੈਂਗ ਵੱਲੋਂ ਬੈਂਕ ਡਕੈਤੀਆਂ ਕੀਤੀਆਂ ਜਾ ਰਹੀਆਂ ਸਨ। ਇਸ ਡਕੈਤੀ ਦੀ ਖ਼ਬਰ ਪੁਲਿਸ ਨੂੰ ਪਹਿਲਾਂ ਤੋਂ ਹੀ ਮਿਲ ਗਈ ਸੀ। ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਬੈਂਕ ਲੁੱਟਣ ਵਾਲੇ ਗੈਂਗ ਕੋਲੋ ਮਿਲਿਆ ਲੱਖਾਂ ਦਾ ਖਜਾਨਾ: ਵੇਖੋ ਵੀਡੀਓ ਇਸ ਗੈਂਗ ਦਾ ਸਰਗਨਾ ਕਾਜਲ ਨਾਮ ਦੀ ਲੜਕੀ ਹੈ। ਜੋ ਕਿ ਨਸ਼ੇ ਦੀ ਆਦੀ ਹੈ। ਨਸ਼ੇ ਦੀ ਪੂਰਤੀ ਵਾਸਤੇ ਬੈਂਕ 'ਚ ਡਕੈਤੀਆਂ ਕਰਦੀ ਸੀ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਦੀ ਗੈਂਗ ਵਿਚ ਰਾਕੇਸ਼ ਕੁਮਾਰ ਉਰਫ਼ ਵਿੱਕੀ, ਵਿਜੇ ਸਿੰਘ, ਸੰਦੀਪ ਸਿੰਘ ਉਰਫ ਕਾਕਾ, ਮਨਜੀਤ ਸਿੰਘ ਉਰਫ ਸੋਨੂੰ, ਕੁਲਵਿੰਦਰ ਸਿੰਘ ਉਰਫ ਮੱਧਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਕ੍ਰਿਸ਼ਨਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਅਤੇ ਇਨ੍ਹਾਂ ਦੀ ਸਰਗਨਾ ਕਾਜਲ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਦੱਸਿਆ ਕਿ ਇਹਨਾ ਦਾ ਗਰੁੱਪ ਬੈਂਕਾਂ 'ਚ ਡਕੈਤੀ ਕਰਕੇ ਲਗਜ਼ਰੀ ਜ਼ਿੰਦਗੀ ਬਤੀਤ ਕਰਦਾ ਸੀ। ਮਹਿੰਗੇ ਹੋਟਲਾਂ 'ਚ ਰਹਿੰਦੇ ਸਨ ਅਤੇ ਬਰੈਂਡਿਡ ਕੱਪੜੇ ਪਾਉਂਦੇ ਸਨ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਚੋਂ ਬੈਂਕਾਂ ਚੋਂ ਲੁੱਟੇ ਹੋਏ 28 ਲੱਖ ਤੋਂ ਵੱਧ ਇੰਡੀਅਨ ਕਰੰਸੀ ਬਰਾਮਦ ਕੀਤੀ।
ਇਨ੍ਹਾਂ ਦੇ ਕੋਲੋਂ 4 ਪਿਸਤੌਲ 5 ਰਫ਼ਲਾਂ ਅਤੇ 14 ਜ਼ਿੰਦਾ ਰੌਂਦ ਕਾਰਤੂਸ 32 ਬੋਰ ਅਤੇ 6 ਜ਼ਿੰਦਾ ਰੌਂਦ ਕਾਰਤੂਸ ਬਰਾਮਦ ਕੀਤੇ ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ਚੋਂ ਇਕ i20 ਕਾਰ ਅਤੇ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਕਾਂਗਰਸੀ ਸਾਂਸਦ ਪ੍ਰਨੀਤ ਕੌਰ ਦਾ ਬਾਗੀ ਰਵੱਈਆ, ਕੈਪਟਨ ਦੀ ਜਿੱਤ ਦਾ ਕੀਤਾ ਦਾਅਵਾ !