ਪੰਜਾਬ

punjab

ETV Bharat / state

ਪੁਲਿਸ ਨੇ ਨਸ਼ਾ ਵੇਚਣ ਵਾਲਿਆ ਖਿਲਾਫ ਵਿੱਢੀ ਮੁਹਿੰਮ, ਘਰ ਘਰ ਜਾ ਕੇ ਕੀਤੀ ਚੈਕਿੰਗ

ਪੁਲਿਸ ਵੱਲੋਂ ਨਸ਼ਾ ਪੀਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਮੁਹਿੰਮ ਵਿੱਡੀ ਗਈ ਹੈ। ਮਕਬੂਲਪੁਰਾ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਵੱਲੋਂ ਰੇਡ ਕੀਤੀ ਗਈ। ਆਪਣੇ ਖੇਤਰ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਉਤੇ ਨਸ਼ੇ ਦੀ ਤਸਕਰੀ ਅਤੇ ਗੁੰਡਾ ਅਨਸਰਾਂ ਨੂੰ ਫ਼ੜਨ ਲਈ ਆਦੇਸ਼ ਦਿੱਤੇ ਹਨ।

Amritsar police campaign against drug dealers st drug dealers
Amritsar police campaign against drug dealers

By

Published : Sep 17, 2022, 5:48 PM IST

ਅੰਮ੍ਰਿਤਸਰ:ਪੁਲਿਸ ਵੱਲੋਂ ਨਸ਼ਾ ਪੀਣ ਵਾਲਿਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਮੁਹਿੰਮ ਵਿੱਡੀ ਗਈ ਹੈ। ਪੁਲਿਸ ਵੱਲੋਂ ਹਰ ਜਗ੍ਹਾ 'ਤੇ ਨਾਕੇਬੰਦੀ ਕਰ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਸ਼ੇ ਨਾਲ ਆਡਿਟ ਇਲਾਕਿਆਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਮਕਬੂਲਪੁਰਾ ਇਲਾਕੇ ਵਿਚ ਵੱਡੀ ਗਿਣਤੀ 'ਚ ਪੁਲਿਸ ਵੱਲੋਂ ਅੱਜ ਰੇਡ ਕੀਤੀ ਗਈ।

ਅੰਮ੍ਰਿਤਸਰ ਵਿਚ ਨਸ਼ਿਆਂ 'ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਧਣ ਅਤੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ ਹਰ ਹੀਲਾ ਕੀਤਾ ਜਾ ਰਿਹਾ ਹੈ। ਜਿੱਥੇ ਪੁਲਿਸ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਸਾਰੇ ਥਾਣਿਆ ਨੂੰ ਆਪਣੇ ਖੇਤਰ ਵਿਚ ਗੈਰ ਕਾਨੂੰਨੀ ਗਤੀਵਿਧੀਆਂ 'ਤੇ ਨਸ਼ੇ ਦੀ ਤਸਕਰੀ ਅਤੇ ਗੁੰਡਾ ਅਨਸਰਾਂ ਨੂੰ ਫ਼ੜਨ ਲਈ ਆਦੇਸ਼ ਦਿੱਤੇ ਹਨ।

Amritsar police campaign against drug dealers

ਉੱਥੇ ਹੀ ਏਡੀਜੀਪੀਡਾ ਨਰੇਸ਼ ਕੁਮਾਰ ਅਰੋੜਾ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਅਧਿਕਾਰੀਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਪੈਂਦੇ ਵੱਲਾ ਸਬਜੀ ਮੰਡੀ ਵਿਖੇ ਨਸ਼ਾ ਤਸਕਰੀ, ਗੁੰਡਾ ਅਨਸਰਾਂ ਲਈ ਇਕ ਸਰਚ ਆਪਰੇਸ਼ਨ ਚਲਾਇਆ ਜਿਸ ਵਿਚ ਕਰੀਬ 400 ਤੋਂ 500 ਅਧਿਕਾਰੀ ਕਰਮਚਾਰੀ ਤਾਇਨਾਤ ਸਨ।

ਇਸ ਮੌਕੇ ਗੱਲ ਕਰਦੇ ਹੋਏ ਡਾ ਨਰੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਇਥੇ ਸਰਚ ਕਰ ਕੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੀ ਕੋਸਿਸ਼ ਕਰ ਰਹੇ ਹਾਂ। ਅਧਿਕਾਰੀਆਂ ਵਲੋਂ ਕੀਤੇ ਜਾਂਦੇ ਕੰਮਾਂ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਕੇ ਨਗਰ 'ਚ ਵਧੀਆ ਸਿਸਟਮ ਲਿਆਉਣ ਦੀ ਕੋਸ਼ਿਸ਼ ਕਰਾਂਗੇ।

ਇਸ ਮੌਕੇ ਗੱਲ ਕਰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਕੁਝ ਤੱਥ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਿਸ ਕਰਕੇ ਸਰਚ ਚਲ ਰਹੀ ਹੈ ਉਸਦੇ ਬਾਰੇ ਅਜੇ ਕੁਝ ਵੀ ਵਿਸਥਾਰ ਨਾਲ ਨਹੀਂ ਦੱਸ ਸਕਦੇ ਪਰ ਜੋਂ ਵੀ ਨਤੀਜਾ ਨਿਕਲਿਆ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕਾਬਿਲਏਗੌਰ ਹੈ ਕਿਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਇੱਕ ਮੁਟਿਆਰ ਵੱਲੋਂ ਨਸ਼ੇ ਦਾ ਸੇਵਨ ਕਰਨ ਤੋਂ ਬਾਅਦ ਨਸ਼ੇ ਦੀ ਧੁੱਤ ਹਾਲਤ ਵਿਚ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ:-ਹੁਣ ਇਸ ਡਰੈੱਸ ਵਿੱਚ ਪ੍ਰਸ਼ੰਸਕਾਂ ਨੂੰ ਦੀਵਾਨੇ ਕਰ ਰਹੀ ਹੈ ਸਰਗੁਣ ਮਹਿਤਾ

ABOUT THE AUTHOR

...view details