ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਕੱਟੇ ਚਲਾਣ, ਵਾਹਨਾਂ ਨੂੰ ਕੀਤਾ ਜ਼ਬਤ ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਵਿੱਚ ਪੂਰੀ ਤਰ੍ਹਾਂ ਸਖਤੀ ਕੀਤੀ ਗਈ। ਖਾਸ ਤੌਰ ਉੱਤੇ ਪੁਲਿਸ ਨੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਸ਼ਹਿਰ ਵਿੱਚ ਖਾਲੀ ਥਾਂ ਉੱਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਡੀਆਂ ਬਗੈਰ ਦਸਤਾਵੇਜ਼ ਤੋਂ ਚੱਲ ਰਹੀਆਂ ਨੇ ਉਨ੍ਹਾਂ ਪੁਲਿਸ ਵੱਲੋਂ ਮੌਕੇ ਉੱਤੇ ਬਾਂਡ ਕੀਤਾ ਜਾ ਰਿਹਾ ਹੈ।
ਟਰੈਫਿਕ ਨਿਯਮਾਂ ਦੀ ਪਾਲਣਾ: ਇਸ ਮੌਕੇ ਏਡੀਸੀਪੀ ਟ੍ਰੈਫਿਕ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਜਦੋਂ ਲੋਕ ਨਹੀਂ ਮੰਨ ਰਹੇ ਤਾਂ ਉਨ੍ਹਾਂ ਦੇ ਚਲਾਣ ਕੀਤੇ ਗਏ ਨੇ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਸ਼ਹਿਰ ਵਿੱਚ ਆਪਣੀਆਂ ਗੱਡੀਆਂ ਨੋ-ਪਾਰਕਿਗ ਵਿੱਚ ਖੜ੍ਹਾ ਕੀਤੇ ਹੈ। ਉਨ੍ਹਾਂ ਕਿਹਾ ਨੋ-ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੇ ਵੀ ਪੁਲਿਸ ਵੱਲੋਂ ਚਲਾਣ ਕੀਤੇ ਗਏ ਨੇ। ਪੁਲਿਸ ਨੇ ਗਲਤ ਥਾਂ ਪਾਰਕਿੰਗ ਕੀਤੀਆਂ ਗਈਆਂ ਗੱਡੀਆਂ ਨੂੰ ਟੌਹ ਕਰਕੇ ਬੌਂਡ ਕੀਤਾ ਅਤੇ ਥਾਣਿਆਂ ਵਿੱਚ ਪਹੁੰਚਾਇਆ ।
ਸ਼ਹਿਰ ਵਾਸੀਆਂ ਨੂੰ ਅਪੀਲ: ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਬੀਆਰਟੀਐੱਸ ਰੋਡ ਤੋਂ ਲੰਘਣ ਵਾਲੀਆ ਗੱਡੀਆਂ ਦੇ ਵੀ ਚਲਾਨ ਕੱਟੇ ਗਏ। ਇੱਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਅਸੀ ਅੱਜ ਲਾਰੈਂਸ ਰੋਡ ਚੌਂਕ ਵਿੱਚ ਇੰਕ੍ਰੋਚਮੈਂਟ ਨੂੰ ਲੈਕੇ ਅਤੇ ਬਿਨਾਂ ਕਾਗਜਾਤ ਦੀਆਂ ਗੱਡੀਆਂ ਦੇ ਚਲਾਨ ਕੱਟੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਕਾਨਦਾਰਾ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਚੁੱਕੇ ਹਾਂ ਪਰ ਲੋਕ ਜਾਗਰੂਕ ਨਹੀਂ ਹੋ ਰਹੇ ਉਲਟਾ ਲੋਕ ਪੁਲਿਸ ਅਧਿਕਾਰੀਆ ਦੇ ਨਾਲ ਉਲਝਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਇੱਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕੀ ਆਪਣੀ ਗੱਡੀਆ ਦੇ ਕਾਗਜ਼ਾਤ ਪੂਰੇ ਰੱਖੋ ਅਤੇ ਗਲਤ ਸਾਈਡ ਉੱਤੇ ਗੱਡੀ ਨਾ ਚਲਾਓ। ਬਿਨਾਂ ਪਾਰਕਿੰਗ ਤੋਂ ਸੜਕਾਂ ਉੱਤੇ ਗੱਡੀਆ ਖੜੀਆਂ ਨਾਂ ਕਰੋ। ਨਹੀਂ ਤਾਂ ਟ੍ਰੈਫਿਕ ਪੁਲਿਸ ਚਲਾਨ ਕੱਟਣ ਉੱਤੇ ਮਜ਼ਬੂਰ ਹੋਵੇਗੀ। ਪੁਲਿਸ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਵੱਲੋਂ ਬਗੈਰ ਹੈਲਮੇਟ ਤੋਂ ਮੋਟਰਸਾਈਕਲ ਚਲਾ ਰਹੇ ਲੋਕਾਂ ਦੇ ਵੀ ਚਲਾਣ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਪੁਲਿਸ ਵੱਲੋਂ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ:Jathedar's appeal to Amritpal : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਸਿੰਘ ਨੂੰ ਫਿਰ ਅਪੀਲ, ਬੋਲੇ-'ਆਤਮ ਸਮਰਪਣ ਕਰੇ'