ਪੰਜਾਬ

punjab

ETV Bharat / state

ਪੁਲਿਸ ਨੂੰ ਮਿਲੀ ਲਾਵਾਰਿਸ ਲਾਸ਼ - ਥਾਣਾ ਮਕਬੂਲ ਪੁਰਾ

ਇੱਕ ਅਣਪਛਾਤੀ ਲਾਵਾਰਿਸ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਉਮਰ 35 ਤੋ 40 ਸਾਲ ਦੇ ਕਰੀਬ ਹੈ। ਜਾਣਕਾਰੀ ਮੁਤਾਬਿਕ ਇਸ ਘਟਨਾ ਦੀ ਜਾਣਕਾਰੀ ਇੱਕ ਰਾਹਗੀਰ ਵੱਲੋਂ ਪੁਲਿਸ ਨੂੰ ਦਿੱਤੀ ਗਈ।

Amritsar: ਪੁਲਿਸ ਨੂੰ ਮਿਲੀ ਇੱਕ ਲਾਵਾਰਿਸ ਲਾਸ਼
Amritsar: ਪੁਲਿਸ ਨੂੰ ਮਿਲੀ ਇੱਕ ਲਾਵਾਰਿਸ ਲਾਸ਼

By

Published : Jul 18, 2021, 7:03 PM IST

ਅੰਮ੍ਰਿਤਸਰ: ਥਾਣਾ ਮਕਬੂਲ ਪੁਰਾ ਫਲੈਟਾਂ ਦੇ ਨੇੜੇ ਇੱਕ ਅਣਪਛਾਤੀ ਲਾਵਾਰਿਸ ਲਾਸ਼ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਉਮਰ 35 ਤੋ 40 ਸਾਲ ਦੇ ਕਰੀਬ ਹੈ। ਜਾਣਕਾਰੀ ਮੁਤਾਬਿਕ ਇਸ ਘਟਨਾ ਦੀ ਜਾਣਕਾਰੀ ਇੱਕ ਰਾਹਗੀਰ ਵੱਲੋਂ ਪੁਲਿਸ ਨੂੰ ਦਿੱਤੀ ਗਈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈਕੇ ਮਾਮਲਾ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਕਾਰਵਾਈ ਨੂੰ ਅਰੰਭ ਕਰ ਦਿੱਤਾ ਗਿਆ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਏ.ਡੀ.ਸੀ.ਪੀ. ਹਰਪਾਲ ਸਿੰਘ ਨੇ ਕਿਹਾ, ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਲਾਸ਼ ਕਾਫ਼ੀ ਸਮਾਂ ਪਹਿਲਾਂ ਦੀ ਹੈ। ਜਿਸ ਨੂੰ ਜਾਨਵਾਰਾਂ ਵੱਲੋਂ ਨੋਚਿਆ ਗਿਆ ਹੈ।

ਪੁਲਿਸ ਨੂੰ ਮਿਲੀ ਲਾਵਾਰਿਸ ਲਾਸ਼

ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈਕੇ 72 ਘੰਟੇ ਲਈ ਮੁਰਦਾਘਰ ਵਿੱਚ ਸ਼ਿਨਾਖਤ ਲਈ ਰੱਖ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਲਾਵਾਰਿਸ ਲਾਸ਼ ਮਿਲਣ ਦਾ ਕੋਈ ਇਹ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਕਈ ਮਾਮਲਾ ਅਜਿਹਾ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਦੀ ਜਾਂਚ ਤੋਂ ਬਾਅਦ ਪਤਾ ਚੱਲਦਾ ਹੈ, ਕਿ ਕਿਸੇ ਵਿਅਕਤੀ ਵੱਲੋਂ ਕਤਲ ਕਰਕੇ ਲਾਸ਼ ਨੂੰ ਸੁੰਨਸਾਨ ਥਾਂ ‘ਤੇ ਸੁੱਟਿਆ ਜਾਦਾ ਹੈ।
ਇਹ ਵੀ ਪੜ੍ਹੋ: ਬੇਸਹਾਰਾ ਦਾ ਹੁਣ ਸਹਾਰਾ ਬਣਾਂਗਾ ਮੈਂ: ਗੁਰਜੀਤ ਔਜਲਾ

ABOUT THE AUTHOR

...view details