ਪੰਜਾਬ

punjab

ETV Bharat / state

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਇੱਕ ਲਾਸ਼

ਅੰਮ੍ਰਿਤਸਰ ਦੇ ਪਿੰਡ ਕੱਥੂ ਨੰਗਲ ਦੀ ਪੁਲਿਸ ਨੂੰ ਇਕ ਲਾਸ਼ ਮਿਲੀ ਹੈ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਦੀ ਪੁਲਿਸ ਨੂੰ ਮਿਲੀ ਇੱਕ ਲਾਸ਼
ਅੰਮ੍ਰਿਤਸਰ ਦੀ ਪੁਲਿਸ ਨੂੰ ਮਿਲੀ ਇੱਕ ਲਾਸ਼

By

Published : May 18, 2021, 4:51 PM IST

ਅੰਮ੍ਰਿਤਸਰ:ਮਜੀਠਾ ਦੇ ਪਿੰਡ ਕੱਥੂ ਨੰਗਲ ਦੀ ਪੁਲਿਸ ਨੂੰ ਇੱਕ ਲਾਸ਼ ਮਿਲੀ ਹੈ।ਜੋ ਕਿ ਪਿੰਡ ਫਤਹਿਗੜ੍ਹ ਦਾ ਨੌਜਵਾਨ ਹੈ।ਜਿਸਦਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਹੈ। ਹੈਪੀ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਹੈਪੀ ਪਿਛਲੇ ਦਿਨਾਂ ਘਰ ਵਿਚੋਂ ਗਾਇਬ ਸੀ।ਉਸਦੀ ਭਾਲ ਕਰ ਰਹੇ ਸੀ ਪਰ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ।ਪਿਤਾ ਦਾ ਕਹਿਣਾ ਹੈ ਕਿ ਹੈਪੀ ਦੀ ਲਾਸ਼ ਖੇਤਾਂ ਵਿੱਚ ਮਿਲੀ ਅਤੇ ਹੈਪੀ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਹਨ।ਪਿਤਾ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਉਧਰ ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਇਸ ਨੌਜਵਾਨ ਦਾ ਕਤਲ ਹੋਇਆ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਬਾਕੀ ਤਫਤੀਸ਼ ਤੋਂ ਬਾਅਦ ਹੀ ਸਥਿਤੀ ਸਾਫ਼ ਹੋਵੇਗੀ।

ਇਹ ਵੀ ਪੜੋ:ਲਗਾਤਾਰ ਕਮਜ਼ੋਰ ਹੋ ਰਿਹੈ ਤੂਫ਼ਾਨ 'ਤੌਕਤੇ'

ABOUT THE AUTHOR

...view details