ਪੰਜਾਬ

punjab

ETV Bharat / state

ਪੁਲਿਸ ਨੇ ਵਿਆਹ ਤੋਂ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਾਲੇ 8 ਵਹੀਲਕਾਂ ਦੇ ਕੀਤੇ ਚਲਾਨ - 8 ਵਹੀਲਕਾਂ ਦੇ ਕੀਤੇ ਚਲਾਨ

ਅੰਮ੍ਰਿਤਸਰ ਪੁਲਿਸ ਨੇ ਪੁਲਿਸ ਨੇ ਵਿਆਹ ਤੋਂ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਾਲੇ 8 ਵਹੀਲਕਾਂ ਦੇ ਚਲਾਨ (Amritsar police challaned 8 drivers for driving) ਕੀਤੇ ਹਨ।

Amritsar police
Amritsar police

By

Published : Dec 7, 2022, 10:09 PM IST

Updated : Dec 7, 2022, 10:41 PM IST

ਅੰਮ੍ਰਿਤਸਰ: ਪੰਜਾਬ ਵਿੱਚ ਵੱਧ ਰਹੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਰਾਹੀ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਸਨ ਕੀ ਉਹ ਮੈਰਿਜ ਪੈਲੇਸਾਂ ਦੇ ਬਾਹਰ ਨਾਕਾਬੰਦੀ ਕਰਕੇ ਹਰ ਵਿਆਹ ਤੋਂ ਆਉਣ ਵਾਲੇ ਵਾਹਨ ਚਾਲਕ ਦੀ ਚੈਕਿੰਗ ਕਰਨਗੇ। ਜਿਸਦੇ ਚੱਲਦੇ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਅੰਮ੍ਰਿਤਸਰ ਬਾਈਪਾਸ ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਗਈ ਅਤੇ ਇਸ ਚੈਕਿੰਗ ਦੌਰਾਨ ਪੁਲਿਸ ਵੱਲੋਂ 8 ਦੇ ਕਰੀਬ ਵਾਹਨਾਂ ਦੇ ਚਲਾਣ (Amritsar police challaned 8 drivers for driving) ਵੀ ਕੱਟੇ ਗਏ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਸੀਪੀ ਨੌਰਥ ਵਰਿੰਦਰ ਖੋਸਾ ਨੇ ਕਿਹਾ ਕਿ ਸ਼ਰਾਬ ਪੀ ਕੇ ਵਹੀਕਲ ਚਲਾਉਂਣ ਨਾਲ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਜੋ ਇਹਨਾਂ ਸੜਕੀ ਹਾਦਸਿਆ ਨੂੰ ਰੋਕਣ ਅਤੇ ਕੀਮਤੀ ਜਾਨਾਂ ਨੂੰ ਬਚਾਉਂਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ।

ਪੁਲਿਸ ਨੇ ਵਿਆਹ ਤੋਂ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਾਲੇ 8 ਵਹੀਲਕਾਂ ਦੇ ਕੀਤੇ ਚਲਾਨ

ਜਿਸ ਦੇ ਤਹਿਤ ਪੁਲਿਸ ਪਾਰਟੀ ਵੱਲੋਂ ਮਹਾਰਾਜ਼ਾ ਫਾਰਮ ਦੇ ਸਾਹਮਣੇ ਬਾਈਪਾਸ ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਥਾਣਾ ਸਦਰ ਦੇ ਏਰੀਆਂ ਵਿੱਚ ਬਾਈਪਾਸ ਨੇੜੇ ਕਾਫੀ ਮੈਰਿਜ਼ ਪੈਲਸ/ਰਿਜ਼ੋਰਟ ਬਣੇ ਹਨ ਜੋ ਵਹੀਕਲਾਂ ਦੀ ਚੈਕਿੰਗ ਦੌਰਾਨ ਐਲਕੋ ਮੀਟਰ ਨਾਲ Breath analyse ਕਰਕੇ Drunken Driving ਕਰਨ ਵਾਲੇ 08 ਵਹੀਕਲਾਂ ਦੇ ਚਨਾਣ ਕੱਟੇ ਗਏ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਰਾਬ ਪੀ ਕੇ ਕਦੇ ਵੀ ਵਹੀਕਲ ਨਾ ਚਲਾਓ ਅਤੇ ਇਸ ਤਰ੍ਹਾ ਕਰਨ ਨਾਲ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜਿੰਦਗੀ ਨੂੰ ਖ਼ਤਰੇ ਵਿੱਚ ਪਾਉਂਦੇ ਹਨ।



ਇਹ ਵੀ ਪੜੋ:-ਪੰਜਾਬ ਪੁਲਿਸ ਨੇ ਹਾਈਵੇ ਉੱਤੇ ਨਾਕੇਬੰਦੀ ਦੌਰਾਨ ਲੋਕਾਂ ਨੂੰ ਖਵਾਇਆ ਕੇਕ

Last Updated : Dec 7, 2022, 10:41 PM IST

ABOUT THE AUTHOR

...view details