ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਖਤਮ ਕਰਨ ਵਾਸਤੇ ਹੁਣ ਪੰਜਾਬ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹਨ। ਉੱਥੇ ਹੀ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਵਿੱਚ ਇੱਕ ਨਿੱਜੀ ਹੋਟਲ ਵਿੱਚ ਇੱਕ ਦੇਹ ਵਪਾਰ ਦਾ ਧੰਦਾ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ। ਜਦੋਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਗਿਆ ਅਤੇ ਉੱਥੋਂ 5 ਮੁੰਡੇ ਅਤੇ 5 ਕੁੜੀਆਂ ਬਰਾਮਦ ਕੀਤੀਆਂ ਗਈਆਂ ਹਨ। Amritsar police busted a sex racket
ਇਸ ਦੌਰਾਨ ਹੀ ਗੱਲਬਾਤ ਕਰਦਿਆ ਪੁਲਿਸ ਅਧਿਕਾਰੀ ਦੇ ਮੁਤਾਬਕ ਇਕ ਸੂਚਨਾ ਦੇ ਆਧਾਰ 'ਤੇ ਦੇਰ ਰਾਤ ਹੋਟਲ 'ਤੇ ਛਾਪਾ ਮਾਰਿਆ ਤਾਂ ਛਾਪੇਮਾਰੀ ਦੌਰਾਨ ਹੋਟਲ 'ਚ ਸਾਨੂੰ 5 ਲੜਕੇ ਅਤੇ 5 ਲੜਕੀਆਂ ਮਿਲੀਆਂ, ਜਿਨ੍ਹਾਂ ਨੂੰ ਅਸੀਂ ਤੁਰੰਤ ਗ੍ਰਿਫਤਾਰ ਕਰ ਲਿਆ। ਕੁਝ ਲੜਕਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਕੁਝ ਲੜਕੇ ਜੰਮੂ ਦੇ ਰਹਿਣ ਵਾਲੇ ਸਨ, ਇਨ੍ਹਾਂ ਵਿੱਚੋਂ ਕੁਝ ਲੜਕੇ ਵਿਆਹ ਸਮੇਂ ਅੰਮ੍ਰਿਤਸਰ ਆਏ ਸਨ, ਜੋ ਕਿ ਰਾਣੀ ਕਾ ਬਾਗ ਵਿੱਚ ਕੁੜੀਆਂ ਨਾਲ ਰੰਗਰਲੀਆਂ ਮਨਾ ਰਹੇ ਸਨ। ਜਿਸ ਨੂੰ ਅਸੀਂ ਪ੍ਰਾਈਵੇਟ ਹੋਟਲ ਵਿੱਚੋਂ ਮੌਕੇ 'ਤੇ ਕਾਬੂ ਕਰ ਲਿਆ।
ਇਸ ਤੋਂ ਇਲਾਵਾ ਸਬ-ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਫੜੀਆਂ ਗਈਆਂ ਲੜਕੀਆਂ ਪਹਿਲਾਂ ਹੀ ਹੋਟਲ 'ਚ ਰਹਿ ਰਹੀਆਂ ਹਨ, ਜਿਨ੍ਹਾਂ ਦਾ ਦੇਹ ਵਪਾਰ ਦਾ ਧੰਦਾ ਹੈ, ਹੋਟਲ ਵਾਲੇ ਗਾਹਕ ਨੂੰ ਲੜਕੀਆਂ ਮੁਹੱਈਆ ਕਰਵਾਉਂਦੇ ਹਨ ਅਤੇ 500 ਰੁਪਏ ਲਏ ਜਾਂਦੇ ਹਨ | ਲੜਕੀ ਦੇ ਗ੍ਰਾਹਕ ਤੋਂ ਜਿਸ ਦੀ ਸੂਚਨਾ ਸਾਨੂੰ ਮਿਲੀ ਅਤੇ ਸੂਚਨਾ ਮਿਲਦੇ ਹੀ ਅਸੀਂ ਹੋਟਲ 'ਚ ਜਾ ਕੇ ਛਾਪੇਮਾਰੀ ਦੌਰਾਨ ਇਨ੍ਹਾਂ ਸਾਰਿਆਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ।