ਅੰਮ੍ਰਿਤਸਰ : ਇਥੋਂ ਦੇ ਮਕਬੂਲਪੁਰਾ ਵਿੱਚ ਭਾਰੀ ਪੁਲਿਸ ਬਲ ਵੱਲੋਂ ਰੇਡ ਕਰ ਕੇ ਸਰਚ ਆਪ੍ਰੇਸ਼ਨ ਚਲਾਇਆ। ਪੁਲਿਸ ਮੁਤਾਬਕ ਗੁਪਤ ਸੂਚਨਾ ਸੀ ਕਿ ਇਸ ਜਗ੍ਹਾ ਉੱਤੇ ਡਰੱਗ ਡੀਲਰ ਡਰੱਗ ਸਪਲਾਈ ਕਰਨ ਵਾਸਤੇ ਪਹੁੰਚਦੇ ਹੀ ਰਹਿੰਦੇ ਹਨ।
ਨਸ਼ਾ ਤਸਕਰਾ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਵਿੱਢੀ ਮੁਹਿੰਮ - ਅੰਮ੍ਰਿਤਸਰ
ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਸ਼ਾ ਤਸਕਰਾਂ ਵਿਰੁੱਧ ਕੀਤੀ ਰੇਡ।
ਨਸ਼ਾ ਤਸਕਰਾ ਵਿਰੁੱਧ ਅੰਮ੍ਰਿਤਸਰ ਪੁਲਿਸ ਨੇ ਵਿੱਢੀ ਮੁਹਿੰਮ
ਪੁਲਿਸ ਅਧਿਕਾਰੀ ਜੇਐੱਸ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਨਸ਼ਿਆਂ ਵਿਰੁੱਧ ਹੁਣ ਅਜਿਹੇ ਆਪ੍ਰੇਸ਼ਨ ਚਲਦੇ ਰਹਿਣਗੇ ਅਤੇ ਜਲਦ ਹੀ ਨਸ਼ਾ ਤਸਕਰਾਂ ਨੂੰ ਸਲਾਖਾ ਅੰਦਰ ਸੁੱਟਿਆ ਜਾਵੇਗਾ।
ਇਹ ਵੀ ਪੜ੍ਹੋ : ਕਾਰਗਿਲ ਫ਼ਤਿਹ ਦਿਵਸ : 527 ਫ਼ੌਜੀਆਂ ਦੀ ਸ਼ਹੀਦੀ ਤੋਂ ਬਾਅਦ ਝੂਲਿਆ ਸੀ ਤਿਰੰਗਾ