ਅੰਮ੍ਰਿਤਸਰ: ਜ਼ਿਲ੍ਹੇ ’ਚ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ’ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਵੱਲੋਂ ਮੁਖਬਰ ਦੀ ਸੂਚਨਾ ਦੇ ਅਧਾਰ ’ਤੇ ਨਾਕੇਬੰਦੀ ਦੇ ਦੌਰਾਨ ਇੱਕ ਅਕਟਿਵਾ ਸਵਾਰ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤੇ ਨਾਕਾਬੰਦੀ ਵੇਖ ਐਕਟਿਵਾ ਸਵਾਰ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕੇ ’ਤੇ ਖੜੇ ਪੁਲਿਸ ਮੁਲਾਜ਼ਮਾਂ ਵੱਲੋਂ ਉਸਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਸ਼ਖ਼ਸ ਤੋਂ ਐਕਟਿਵਾ ਦੇ ਕਾਗਜ਼ਾਤ ਅਤੇ ਉਸਦੇ ਲਾਇਸੈਂਸ ਬਾਰੇ ਪੁੱਛਿਆ ਗਿਆ ਪਰੰਤੂ ਉਸ ਕੋਲ ਐਕਟਿਵਾ ਦੀ ਮਾਲਕੀ ਸਬੰਧੀ ਕੋਈ ਵੀ ਡਾਕੂਮੈਂਟ/ਕਾਗਜ਼ਾਤ ਨਹੀਂ ਮਿਲੇ ਅਤੇ ਨਾ ਹੀ ਉਸ ਕੋਲ ਲਾਇਸੈਂਸ ਸੀ।
ਪੁੱਛਣ ’ਤੇ ਉਸਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲੱਕੀ ਵਾਸੀ ਗਲੀ ਨੰਬਰ 2 ਨੇੜੇ ਦਮੂਹੀ ਮੰਦਰ, ਜੱਜ ਨਗਰ, ਸਰਕਾਰੀ ਐਲੀਮੈਂਟਰੀ ਸਕੂਲ, ਬਟਾਲਾ ਰੋਡ, ਅੰਮ੍ਰਿਤਸਰ ਦੱਸਿਆ ਅਤੇ ਪੁਲਿਸ ਵੱਲੋਂ ਸਖ਼ਤੀ ਨਾਲ ਕੀਤੀ ਪੁੱਛ-ਗਿੱਛ ਤੇ ਉਸਨੇ ਦੱਸਿਆ ਕਿ ਇਹ ਐਕਟਿਵਾ ਉਸਨੇ ਕੁੱਝ ਦਿਨ ਪਹਿਲਾਂ ਗੋਕਲ ਕਾ ਬਾਗ, ਪ੍ਰਤਾਪ ਨਗਰ ਤੋਂ ਚੋਰੀ ਕੀਤੀ ਸੀ ਜਿਸ ਕਾਰਨ ਲਵਪ੍ਰੀਤ ਸਿੰਘ ’ਤੇ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਉਪਰੰਤ ਕੀਤੀ ਪੁੱਛ-ਗਿੱਛ ਅਤੇ ਤਫਤੀਸ਼ ਦੌਰਾਨ ਮੁਲਜ਼ਮ ਹੋਰ ਚੋਰੀ ਕੀਤੀਆਂ ਐਕਟਿਵਾ ਬਰਾਮਦ ਕਰਵਾਈਆਂ, ਜੋ ਅਜੇ ਵੇਚਣੀਆਂ ਸਨ।