ਕਤਲ ਮਾਮਲੇ ਵਿੱਚ ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ ਅੰਮ੍ਰਿਤਸਰ:ਬੀਤੇ ਦਿਨ ਸ਼ਹਿਰ ਵਿਚ ਇਸਲਾਮਾਬਾਦ ਦੇ ਰਾਮ ਨਗਰ ਕਲੋਨੀ ਵਿਚ ਕਤਲ ਹੋਇਆ ਸੀ, ਜਿਸ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ। ਦਰਅਸਲ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵੱਲੋ ਲੁੱਟ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਲੋ ਇਕ ਐਕਟੀਵਾ ਤੇ ਇੱਕ ਮੋਟਰਸਾਇਕਲ ਅਤੇ ਇੱਕ ਮੋਬਾਇਲ ਬਰਾਮਦ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ ਕਿ ਇਹਨਾਂ ਮੁਲਜ਼ਮਾਂ ਦੇ ਸਬੰਧ ਕਿਸ ਕਿਸ ਨਾਲ ਸੀ ਅਤੇ ਕਤਲ ਨੂੰ ਅੰਜਾਮ ਕਿਓਂ ਦਿੱਤਾ।
ਕਤਲ ਕੇਸ ਦੀ ਗੁੱਥੀ ਨੂੰ 48 ਘੰਟੇ ਵਿੱਚ ਹਲ ਕੀਤਾ :ਜ਼ਿਕਰਯੋਗ ਹੈ ਕਿ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਹੈ ਅਤੇ 5 ਮੁਲਜ਼ਮਾਂ 'ਚੋਂ ਦੋ ਕਾਬੂ ਕੀਤੇ ਹਨ ਅਤੇ ਤਿੰਨ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਰਾਮ ਨਗਰ ਕਲੋਨੀ ਵਿੱਚ ਸੌਰਵ ਸੋਢੀ ਦੇ ਕਤਲ ਕੇਸ ਦੀ ਗੁੱਥੀ ਨੂੰ 48 ਘੰਟੇ ਵਿੱਚ ਹਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਕਤਲ ਕੇਸ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ, ਇਨ੍ਹਾਂ ਦੇ ਤਿੰਨ ਸਾਥੀ ਹੋਰ ਹਣ ਜੌ ਇਸ ਕਤਲ ਕੇਸ ਵਿੱਚ ਸ਼ਾਮਿਲ ਸਨ ਉਣਾ ਦੀ ਭਾਲ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਰੀਬ 10:15 ਵਜੇ ਰਾਤ ਦਾ ਹੋਵੇਗਾ, ਉਨਾਂ ਦੀ ਬੇਕਰੀ ਦਾ ਠੇਕੇਦਾਰ ਵਿਕਾਸ ਜੋਕਿ ਬੇਕਰੀ ਵਿੱਚ ਹੀ ਰਹਿੰਦਾ ਹੈ, ਉਨ੍ਹਾਂ ਦੇ ਘਰ ਰਾਮ ਨਗਰ ਕਲੋਨੀ ਵਿਖੇ ਉਸਦੇ ਲੜਕੇ ਸੋਰਭ ਸੋਢੀ ਨੂੰ ਮਿਲਣ ਲਈ ਆਇਆ ਸੀ। ਦੋਨੋਂ ਜਾਣੇ ਥੱਲੇ ਖਾਣਾ ਖਾ ਰਹੇ ਸੀ, ਉਸਦੇ, ਲੜਕੇ ਸੌਰਤ ਨੇ ਉਸ ਨੂੰ ਕੁਝ ਸਾਮਾਨ ਮੰਗਵਾਉਣ ਲਈ ਆਵਾਜ ਮਾਰੀ। ਜੋ ਅਵਾਜ਼ ਸੁਣ ਕੇ ਹੇਠਾਂ ਉਤਰੀ ਤੇ ਜਦੋਂ, ਉਹ ਦਰਵਾਜੇ ਅੱਗੇ ਖੜ੍ਹੀ ਹੋਈ ਤਾਂ ਉਸ ਦੇ ਸਾਹਮਣੇ ਚਾਰ ਨੌਜਵਾਨ ਵਿਅਕਤੀ ਜਿਹਨਾ ਨੇ ਮੂੰਹ ਬੰਨੇ ਹੋਏ ਸਨ, ਜਿੰਨ੍ਹਾਂ ਵਿੱਚੋਂ ਇਕ ਦੇ ਹੱਥ ਵਿੱਚ ਦਾਤਰ ਤੇ ਇੱਕ ਦੇ ਹੱਥ ਪਿਸਟਲ ਅਤੇ ਦੋ ਖਾਲੀ ਹੱਥ ਸਨ।
ਲੜਕੇ ਸੌਰਭ 'ਤੇ ਗੋਲੀ ਚਲਾ ਦਿੱਤੀ: ਜਿਹਨਾ ਵਿੱਚੋ ਪਿਸਟਲ ਵਾਲੇ ਵਿਅਕਤੀ ਨੇ ਉਸ ਦੇ ਸਾਹਮਣੇ ਉਸ ਦੇ ਲੜਕੇ ਸੌਰਭ 'ਤੇ ਗੋਲੀ ਚਲਾ ਦਿੱਤੀ। ਜੋ ਉਸ ਦੇ ਛਾਤੀ ਵਿੱਚ ਲੱਗੀ, ਜੋ ਉਹ ਉਪਰਲੇ ਮਕਾਨ ਵੱਲ ਚਲੀ ਗਈ ਤਾਂ ਚਾਰਾਂ ਨੌਜਵਾਨਾਂ ਵਿਚੋਂ ਦੋ ਨੌਜਵਾਨ ਉਸ ਦੇ ਪਿੱਛੇ ਹੀ ਉਪਰ ਆ ਗਏ ਅਤੇ ਉਪਰ ਅਉਦਿਆਂ ਹੀ ਉਸ ਦੀ ਨੂੰਹ ਤੇ ਪਿਸਟਲ ਤਾਨ ਕੇ ਉਸਦੀ ਨੂੰਹ ਦੇ ਗੱਲ ਵਿੱਚ ਪਈ ਹੋਈ ਚੁੰਨੀ ਲਾਹ ਲਈ, ਉਸਨੇ ਡਰਦੀ ਮਾਰੀ ਨੇ ਦਰਵਾਜਾ ਬੰਦ ਕਰ ਲਿਆ।ਉਸਦਾ ਲੜਕਾ ਸੋਰਭ ਗੋਲੀ ਲੱਗਣ ਦੇ ਬਾਵਜੂਦ ਉੱਪਰ ਆ ਗਿਆ। ਉਸਦੇ, ਲੜਕੇ ਔਰਤ ਸੋਢੀ ਗੋਲੀ ਲੱਗਣ ਨਾਲ ਲਹੂ ਲੁਹਾਣ ਹੋਏ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਅਮਨਦੀਪ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰ ਨੇ ਉਸ ਦੇ ਲੜਕੇ ਸੌਰਭ ਸੋਢੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
- Pak's Former CM Imran khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗਿਰਫ਼ਤਾਰ, ਜਾਣੋ ਕਿਸ ਮਾਮਲੇ 'ਚ ਹੋਈ ਕਾਰਵਾਈ
- Imran Khan Arrested: ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਸਮਰਥਕਾਂ ਵੱਲੋਂ ਫੌਜ ਦੇ ਹੈੱਡਕੁਆਰਟਰ 'ਤੇ ਹਮਲਾ
- Attack In Gaza: ਹਵਾਈ ਹਮਲੇ ਕਾਰਨ ਇਜ਼ਰਾੲਲੀ ਵਿਦੇਸ਼ ਮੰਤਰੀ ਨੇ ਵਿਚਾਲੇ ਛੱਡਿਆ ਭਾਰਤ ਦੌਰਾ, ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਜਾਣਗੇ ਵਾਪਸ
ਪੁਲਿਸ ਵੱਲੋਂ ਕਾਬੂ ਨੌਜਵਾਨਾਂ ਵਿਚ ਇਕ ਕਰਨ ਅਤੇ ਦੂਜਾ ਅਮਰਦੀਪ ਸਿੰਘ ਉਰਫ ਰੋਮੀ ਪੁੱਤਰ ਹਰਦੀਪ ਸਿੰਘ ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਨੂੰ ਵਾਰਦਾਤ ਸਮੇਂ ਵਰਤੇ ਮੋਟਰਸਾਈਕੀਲ ਸਪਲੈਂਡਰ ਸਮੇਤ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿੰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।