ਪੰਜਾਬ

punjab

ETV Bharat / state

Amritsar police arrested: ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਿਡਨੈਪਰਾਂ ਦਾ ਖੁੱਲ੍ਹਿਆ ਰਾਜ - ਅਗਵਾਕਾਰ ਸ਼ਿਵਮ ਨੂੰ ਬੱਸ ਸਟੈਂਡ ਕੋਲ ਛੱਡ ਕੇ ਖੁਦ ਫਰਾਰ

ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਪੁਲਿਸ ਨੇ ਕਿਡਨੈਪਰਾਂ ਨੂੰ ਕਾਬੂ ਕਰ ਲਿਆ ਗਿਆ। ਪੜ੍ਹੋ ਪੂਰੀ ਖ਼ਬਰ

Amritsar police arrested
Amritsar police arrested

By

Published : Feb 19, 2023, 7:59 PM IST

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਿਡਨੈਪਰਾਂ ਦਾ ਖੁੱਲ੍ਹਿਆ ਰਾਜ

ਅੰਮ੍ਰਿਤਸਰ: ਆਪਰਾਧੀਆਂ 'ਤੇ ਨੱਥ ਪਾਉਣ ਲਈ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ 2 ਕਿਡਨੈਪਰਾਂ ਨੁੰ ਕਾਬੂ ਕੀਤਾ ਗਿਆ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਦਿਨੀਂ ਇੱਕ ਨੌਜਵਾਨ ਸ਼ਿਵਮ ਸੂਦ ਨੂੰ ਅਗਵਾ ਕੀਤਾ ਗਿਆ ਸੀ। ਜਿਸ ਨੂੰ 10 ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ।

ਕਿਵੇਂ ਕੀਤਾ ਸੀ ਅਗਵਾਹ: ਸ਼ਿਵਮ ਸੂਦ ਜਦੋਂ 2 ਫਰਵਰੀ ਦੀ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਦੇ ਅੱਗੇ ਪਹੁੰਚਦਾ ਹੈ ਤਾਂ ਉਸ ਨੂੰ ਫਿਲਮੀ ਅੰਦਾਜ਼ 'ਚ ਅਗਵਾ ਕਰ ਲਿਆ ਜਾਂਦਾ ਹੈ।ਜਿਸ ਤੋਂ ਬਾਅਦ ਸ਼ਿਵਮ ਦੇ ਪਿਤਾ ਨੂੰ ਖੁਦ ਸ਼ਿਵਮ ਤੋਂ ਹੀ ਫੋਨ ਕਰਵਾ ਕੇ ਕਿਹਾ ਜਾਂਦਾ ਹੈ ਕਿ ਮੇਰਾ ਦੋਸਤ ਘਰ ਆਵੇਗਾ , ਉਸ ਨੂੰ 10 ਲੱਖ ਰੁਪਏ ਫੜਾ ਦੇਣਾ। ਪੈਸੇ ਲੈਣ ਤੋਂ ਬਾਅਦ ਅਗਵਾਕਾਰ ਸ਼ਿਵਮ ਨੂੰ ਬੱਸ ਸਟੈਂਡ ਕੋਲ ਛੱਡ ਕੇ ਖੁਦ ਫਰਾਰ ਹੋ ਜਾਂਦੇ ਹਨ।

ਪੁਲਿਸ ਨੂੰ ਜਾਣਕਾਰੀ ਦੇਣਾ: ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਮਗਰੋਂ ਪੁਲਿਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ 'ਚ ਜੁਟ ਜਾਂਦੀ ਹੈ। ਇਸੇ ਤਫ਼ਤੀਸ਼ ਦੌਰਾਨ ਪੁਲਿਸ ਨੂੰ 8 ਵਿਅਕਤੀਆਂ ਦੇ ਗੁਰੱਪ ਬਾਰੇ ਪਤਾ ਲੱਗਦਾ ਹੈ ਜਿਨ੍ਹਾਂ ਚੋਂ 2 ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ 4 ਦੀ ਪਛਾਣ ਵੀ ਹੋ ਚੁੱਕੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 2 ਵਿਅਤਕੀਆਂ ਦੀ ਪਛਾਣ ਕਰਨ ਹਾਲੇ ਬਾਕੀ ਹੈ। ਕਾਬੂ ਕੀਤੇ 2 ਵਿਅਕਤੀਆਂ ਵਿਚੋਂ ਇੱਕ ਦੀ ਪਛਾਣ ਜਸਕਰਨ ਖੰਨਾ ਉਰਫ਼ ਕਾਕਾ ਅਤੇ ਦੂਜੇ ਦੀ ਪਛਾਣ ਅਜੈ ਨੇਗੀ ਵੱਜੋਂ ਹੋਈ ਹੈ। ਇਨ੍ਹਾਂ ਦੋਵਾਂ ਕੋਲੋ 16 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਹੋਰ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜਲਦ ਹੀ ਬਾਕੀ ਦੋਸ਼ੀ ਵੀ ਫੜ ਲਏ ਜਾਣਗੇ।

ਇਹ ਵੀ ਪੜ੍ਹੋ:Loot in Munak : ਰਾਹ ਜਾਂਦੇ ਪਤੀ-ਪਤਨੀ ਨਾਲ ਲੁੱਟ ਖੋਹ ਕਰਨ ਵਾਲਾ ਇੱਕ ਮੁਲਜ਼ਮ ਕਾਬੂ, ਦੂਜਾ ਫ਼ਰਾਰ

ABOUT THE AUTHOR

...view details