ਅੰਮ੍ਰਿਤਸਰ:ਨਸ਼ੇ ਦੀ ਪੂਰਤੀ ਕਰਨ ਵਾਸਤੇ ਹਰ ਇੱਕ ਨਸ਼ੇੜੀ ਕਿਸੇ ਵੀ ਹੱਦ ਤਕ ਉਤਰ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ ’ਚ ਲਗਾਤਾਰ ਨਸ਼ੇ ਦੀ ਪੂਰਤੀ ਲਈ ਲੁੱਟ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਲੁਟੇਰੇ ਪੁਲਿਸ ਦੇ ਹੱਥੇ ਚੜ੍ਹਦੇ ਹਨ। ਇਸੇ ਲੜੀ ਦੇ ਤਹਿਤ ਸ਼ਹਿਰ ਦੀ ਕਬੀਰ ਪਾਰਕ ਪੁਲਿਸ ਚੌਂਕੀ ਦੇ ਕਰਮਚਾਰੀਆਂ ਵੱਲੋਂ ਦੋ ਮੋਬਾਈਲ ਖੋਹਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਰਕੀਟ ’ਚ ਖੋਹਿਆ ਮੋਬਾਈਲ ਬਰਾਮਦ ਕੀਤਾ ਗਿਆ।
ਅੰਮ੍ਰਿਤਸਰ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਗ੍ਰਿਫ਼ਤਾਰ - ਗੈਰ-ਕਾਨੂੰਨੀ ਕੰਮ ਕਰਨ ’ਚ
ਨਸ਼ੇ ਦੀ ਪੂਰਤੀ ਲਈ ਨਸ਼ੇੜੀ ਹਰ ਗੈਰ-ਕਾਨੂੰਨੀ ਕੰਮ ਕਰਨ ’ਚ ਸੰਕੋਚ ਨਹੀਂ ਕਰਦੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ ’ਚ ਲਗਾਤਾਰ ਨਸ਼ੇ ਦੀ ਪੂਰਤੀ ਲਈ ਲੁੱਟ ਖੋਹਾਂ ਕਰਨ ਵਾਲੇ ਲੁਟੇਰੇ ਪੁਲਿਸ ਦੇ ਹੱਥੇ ਚੜ੍ਹਦੇ ਰਹਿੰਦੇ ਹਨ। ਇਸੇ ਲੜੀ ਤਹਿਤ ਸ਼ਹਿਰ ਦੀ ਕਬੀਰ ਪਾਰਕ ਪੁਲਿਸ ਚੌਂਕੀ ਦੇ ਕਰਮਚਾਰੀਆਂ ਵੱਲੋਂ ਦੋ ਮੋਬਾਈਲ ਖੋਹਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
![ਅੰਮ੍ਰਿਤਸਰ ਪੁਲਿਸ ਨੇ ਦੋ ਸਨੈਚਰਾਂ ਨੂੰ ਕੀਤਾ ਗ੍ਰਿਫ਼ਤਾਰ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨੈਚਰ](https://etvbharatimages.akamaized.net/etvbharat/prod-images/768-512-11873370-1035-11873370-1621825985866.jpg)
ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨੈਚਰ
ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨੈਚਰ
ਇਸ ਮੌਕੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਗਲਤ ਅਨਸਰਾਂ ’ਤੇ ਨਕੇਲ ਪਾਈ ਜਾਵੇ। ਇਸੇ ਦੇ ਤਹਿਤ ਪੁਲਿਸ ਵੱਲੋਂ ਦੋ ਮੋਬਾਈਲ ਖੋਹਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ ਅਤੇ ਕਾਨੂੰਨ ਦੀ ਧਾਰਾ 379ਬੀ ਤਹਿਤ ਕਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਨਸ਼ੇ ਦੇ ਆਦੀ ਹਨ, ਪਰ ਇਨ੍ਹਾਂ ’ਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ।