ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਫਲੈਟ ਚੌਕੀ ਦੇ ਅਧੀਨ ਆਉਂਦੇ ਫਲੈਟਾਂ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ’ਤੇ ਗੋਲਡਨ ਗੇਟ ਤੋਂ ਗ੍ਰਿਫਤਾਰ ਕਰ ਇੱਕ ਡਾਂਸਰ ਲੜਕੀ ਕਾਜਲ ਨੂੰ ਬਰਾਮਦ ਕਰ ਮੁਕਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਚੌਕੀ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਉਨ੍ਹਾਂ ਦੀ ਪੁਲਿਸ ਟੀਮ ਨੇ ਐਂਟਰੀ ਗੋਲਡਨ ਗੇਟ ਤੋਂ ਰਾਜਵਿੰਦਰ ਸਿੰਘ ਨਾਮ ਦੇ ਸੱਭਿਆਚਾਰਕ ਗਰੁੱਪ ਦੇ ਮਾਲਿਕ ਨੂੰ ਗ੍ਰਿਫਤਾਰ ਕੀਤਾ ਹੈ।
ਲੜਕੀ ਨੂੰ ਅਗਵਾ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਅਧਿਕਾਰੀ ਨੇ ਕਿ ਮੁਲਜ਼ਮਾਂ ਗੋਰਖਪੁਰ ਤੋਂ ਇਕ ਕਾਜਲ ਨਾਮ ਦੀ ਸੱਭਿਆਚਾਰਕ ਗਰੁੱਪ ਵਿਚ ਕੰਮ ਕਰਨ ਵਾਲੀ ਲੜਕੀ ਨੂੰ ਜਬਰਨ ਆਪਣੇ ਦੋ ਸਾਥੀਆਂ ਅਤੇ ਇੱਕ ਔਰਤ ਦੀ ਮਦਦ ਨਾਲ ਨਸ਼ੇ ਦਾ ਟੀਕਾ ਲਗਾ ਕਿਡਨੈਪ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਲੜਕੀ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਰਾਜਵਿੰਦਰ ਅਤੇ ਉਸਦੇ ਸਾਥੀਆਂ ’ਤੇ ਮੁਕੱਦਮਾ ਦਰਜ ਕਰ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਹਨੀ ਟਰੈਪ 'ਚ ਫਸਾ ਕੇ ਫਿਰੌਤੀ ਵਸੂਲਣ ਦੇ ਮਾਮਲੇ ’ਚ 2 ਮਹਿਲਾਵਾਂ ਸਮੇਤ 4 ਗ੍ਰਿਫਤਾਰ