ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ - ਕੋਰੋਨਾ ਮਹਾਂਮਾਰੀ

ਕੋਰੋਨਾ ਮਹਾਂਮਾਰੀ ਦੇ ਕਹਿਰ ਤੇ ਵੱਧਦੀ ਗਰਮੀ 'ਚ ਡਾਕਟਰਾਂ ਵੱਲੋਂ ਲੋਕਾਂ ਨੂੰ ਫਰਿਜ਼ ਦੇ ਠੰਢੇ ਪਾਣੀ ਦੀ ਥਾਂ ਮਿੱਟੀ ਦੇ ਭਾਂਡੇ 'ਚ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਵੱਲੋਂ ਮਿੱਟੀ ਦੇ ਭਾਂਡੇ ਵੀ ਖਰੀਦੇ ਜਾ ਰਹੇ ਹਨ।

Increased tendency of the people of Amritsar towards pottery
ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡੇ ਵੱਲ ਵਧਿਆ ਰੁਝਾਨ

By

Published : Jun 1, 2020, 10:13 AM IST

ਅੰਮ੍ਰਿਤਸਰ: ਜਿੱਥੇ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਉੱਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਡਾਕਟਰਾਂ ਵੱਲੋਂ ਫਰਿਜ਼ ਦਾ ਠੰਢਾ ਪਾਣੀ ਪੀਣ ਤੋਂ ਪਰਹੇਜ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਸ ਦੌਰਾਨ ਲੋਕਾਂ ਵੱਲੋਂ ਮਿੱਟੀ ਦੇ ਭਾਂਡਿਆਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਮਿੱਟੀ ਦੇ ਭਾਡਿਆਂ 'ਚ ਪਾਣੀ ਫਰਿਜ਼ ਦੇ ਪਾਣੀ ਨਾਲੋਂ ਠੰਢਾ ਤੇ ਸਵਾਦ ਵਾਲਾ ਹੁੰਦਾ ਹੈ।

ਖਰੀਦਦਾਰ ਨੇ ਦੱਸਿਆ ਕਿ ਉਹ ਹਰ ਸਾਲ ਮਿੱਟੀ ਦਾ ਘੜਾ ਖਰੀਦਦੇ ਹਨ ਪਰ ਇਸ ਸਾਲ ਮਿੱਟੀ ਦੇ ਘੜਿਆ ਦੇ ਨਾਲ ਮਿੱਟੀ ਦਾ ਤਵਾ, ਕੁਕਰ, ਗਿਲਾਸ, ਪਲੇਟਾਂ ਆਦਿ ਤਰ੍ਹਾਂ ਸਮਾਨ ਆਇਆ ਹੈ। ਇਸ ਦੇ ਨਾਲ ਹੀ ਮਿੱਟੀ ਦੇ ਘੜਿਆ 'ਤੇ ਚਿੱਤਰਕਾਰੀ ਵੀ ਕੀਤੀ ਗਈ ਹੈ। ਜੋ ਕਿ ਬਹੁਤ ਹੀ ਸੋਹਣੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਦੇ ਘੜੇ ਦਾ ਪਾਣੀ ਸਾਫ ਤੇ ਸ਼ੁੱਧ ਹੁੰਦਾ ਹੈ। ਆਰੋ ਨਾਲ ਪਾਣੀ ਦੇ ਸਾਰੇ ਮਿਨਰਲ ਮਰ ਜਾਂਦੇ ਹਨ ਪਰ ਮਿੱਟੀ ਦਾ ਭਾਂਡਾ ਉਨ੍ਹਾਂ ਮਿਨਰਲਸ ਨੂੰ ਬਰਕਰਾਰ ਰੱਖਦਾ ਹੈ।

ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡੇ ਵੱਲ ਵਧਿਆ ਰੁਝਾਨ

ਦੁਕਾਨਦਾਰ ਲਾਡੀ ਨੇ ਦੱਸਿਆ ਕਿ ਪਹਿਲਾਂ ਵੀ ਲੋਕ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਸੀ ਪਰ ਜਦੋਂ ਡਾਕਟਰਾਂ ਵੱਲੋਂ ਆਰੋ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਤਾਂ ਲੋਕਾਂ ਦਾ ਮਿੱਟੀ ਦੇ ਭਾਡਿਆਂ ਵੱਲੋਂ ਰੁਝਾਨ ਘਟਦਾ ਗਿਆ। ਹੁਣ ਫਿਰ ਤੋਂ ਡਾਕਟਰਾਂ ਵੱਲੋਂ ਮਿੱਟੀ ਦੇ ਭਾਂਡਿਆਂ ਦਾ ਪਾਣੀ ਪੀਣ ਲਈ ਕਿਹਾ ਜਾ ਰਿਹਾ ਹੈ। ਮਿੱਟੀ ਦਾ ਭਾਂਡਾ ਕੀਟਨਾਸ਼ਨਕ ਹੈ ਜੋ ਕੀਟਾਨੂੰਆਂ ਨੂੰ ਮਾਰਦਾ ਜੋ ਕਿ ਮਨੁੱਖ ਲਈ ਜਾਨਲੇਵਾ ਹਨ।

ਇਹ ਵੀ ਪੜ੍ਹੋ:ਖੰਨਾ: ਰਿਸ਼ਤੇ 'ਚ ਭੈਣ-ਭਰਾ ਲੱਗਦੇ ਮੁੰਡਾ-ਕੁੜੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

ਉਨ੍ਹਾਂ ਨੇ ਦੱਸਿਆ ਕਿ ਹੁਣ ਲੋਕਾਂ ਵੱਲੋਂ ਮਿੱਟੀ ਦੇ ਭਾਂਡੇ ਖਰੀਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਘੁਮਿਆਰਾਂ ਦਾ ਕੰਮ ਬਹੁਤ ਹੀ ਵਧਿਆ ਤਰੀਕੇ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਿੱਟੀ ਦੇ ਭਾਂਡੇ ਵੱਖ-ਵੱਖ ਸੂਬਿਆਂ ਤੋਂ ਆਉਂਦੇ। ਜਿਵੇਂ ਕਿ ਗੁਜਰਾਤ ਆਦਿ ਤੋਂ ਸਮਾਨ ਆਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਮਿੱਟੀ ਦੇ ਭਾਡਿਆਂ ਦੀ ਵਰਤੋਂ ਕਰਨ।

ABOUT THE AUTHOR

...view details