ਅੰਮ੍ਰਿਤਸਰ : ਗੁਰੂ ਹਰਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸੰਗਤ ਨੇ 'ਸਿੱਖ ਵਾਤਾਵਰਣ ਦਿਵਸ ' ਵਜੋਂ ਮਨਾਇਆ ਹੈ। ਅਕਾਲ ਪੁਰਖ ਕੀ ਫੌਜ ਸੰਸਥਾ ਤੇ ਪੰਥਕ ਸੇਵਾ ਦਲ ਨੇ ਹਰਿਮੰਦਰ ਸਾਹਿਬ ਵਿਖੇ ਬੂਟੇ ਲਗਾਏ ਗਏ।
ਆਕਲ ਪੁਰਖ ਕੀ ਫੌਜ ਦੇ ਆਗੂ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਜਥੇਦਾਰ ਕੇਵਲ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਹਰਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ 'ਸਿੱਖ ਵਾਤਾਵਰਣ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।
ਜਿਸ ਦਾ ਮਕਸਦ ਦਰਬਾਰ ਸਾਹਿਬ ਨੂੰ ਹਰਿਆ ਭਰਿਆ ਬਣਾਉਣਾ ਸੀ। ਇਸੇ ਨਾਲ ਹੀ ਆਮ ਲੋਕਾਂ ਨੂੰ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਰੁਖ ਲਗਾਉਣ ਲਈ ਪ੍ਰੇਰਤ ਕਰਨਾ ਹੈ।
ਅੰਮ੍ਰਿਤਸਰ : 'ਸਿੱਖ ਵਾਤਾਵਰਣ ਦਿਵਸ' ਨੂੰ ਸਮਰਪਿਤ ਲਗਾਏ ਗਏ ਬੂਟੇ ਜਿਸ ਤਹਿਤ ਬੀਤੇ ਵਰ੍ਹੇ ਵੀ ਸੰਸਥਾ ਨੇ ਦਰਬਾਰ ਸਾਹਿਬ ਵਿੱਚ ਬੂਟੇ ਲਗਾਏ ਸਨ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਜਾਰੀ ਰੱਖਦੇ ਹੋਏ ਅੱਜ ਵੀ ਦਰਬਾਰ ਸਾਹਿਬ ਦੇ ਸਾਹਮਣੇ ਘੰਟਾ ਘਰ ਦੀ ਇਮਾਰਤ ਵਿੱਚ 100 ਦੇ ਕਰੀਬ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਹਜ਼ਾਰ ਦੇ ਕਰੀਬ ਹੋਰ ਬੂਟੇ ਲਗਾਉਣ ਦਾ ਉਨ੍ਹਾਂ ਨੇ ਟੀਚਾ ਮਿੱਥਿਆ ਹੈ।
ਇਹ ਵੀ ਪੜ੍ਹੋ :ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੀ ਇਸ ਮੌਕੇ ਪਹੁੰਚੇ ਅਤੇ ਉਨ੍ਹਾਂ ਨੇ ਵੀ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ।