ਪੰਜਾਬ

punjab

ETV Bharat / state

ਅੰਮ੍ਰਿਤਸਰ: ਐਨਐਸਯੂਆਈ ਨੇ ਕੱਢੀਆ ਕਿਸਾਨਾਂ ਦੇ ਹੱਕ 'ਚ ਮਾਰਚ - ਦਰਬਾਰ ਸਾਹਿਬ

ਐਨਐਸਯੂਆਈ ਨੇ ਦਰਬਾਰ ਸਾਹਿਬ ਤੋਂ ਇੱਕ ਜਾਗੋ ਕੱਢੀ, ਜੋ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਜਾ ਕੇ ਖ਼ਤਮ ਹੋਈ। ਉੱਥੇ ਹੀ ਇਸ ਜਾਗੋ ਵਿੱਚ ਐਨਐਸਯੂਆਈ ਦੇ ਨੌਜਵਾਨਾਂ ਦੇ ਕਈ ਟਰੈਕਟਰਾਂ 'ਤੇ ਬੈਠ ਕੇ ਗੋਲਡਨ ਗੇਟ ਤੱਕ ਪਹੁੰਚੇ ਅਤੇ ਟਰੈਕਟਰਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਸਜਾਇਆ ਗਿਆ।

ਅੰਮ੍ਰਿਤਸਰ: ਐਨਐਸਯੂਆਈ ਨੇ ਕੱਢੀਆ ਕਿਸਾਨਾਂ ਦੇ ਹੱਕ 'ਚ ਮਾਰਚ
ਅੰਮ੍ਰਿਤਸਰ: ਐਨਐਸਯੂਆਈ ਨੇ ਕੱਢੀਆ ਕਿਸਾਨਾਂ ਦੇ ਹੱਕ 'ਚ ਮਾਰਚ

By

Published : Feb 5, 2021, 6:13 PM IST

ਅੰਮ੍ਰਿਤਸਰ: ਐਨਐਸਯੂਆਈ ਨੇ ਦਰਬਾਰ ਸਾਹਿਬ ਤੋਂ ਇੱਕ ਜਾਗੋ ਕੱਢੀ, ਜੋ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਜਾ ਕੇ ਖ਼ਤਮ ਹੋਈ। ਉੱਥੇ ਹੀ ਇਸ ਜਾਗੋ ਵਿੱਚ ਐਨਐਸਯੂਆਈ ਦੇ ਨੌਜਵਾਨਾਂ ਦੇ ਕਈ ਟਰੈਕਟਰਾਂ 'ਤੇ ਬੈਠ ਕੇ ਗੋਲਡਨ ਗੇਟ ਤੱਕ ਪਹੁੰਚੇ ਅਤੇ ਟਰੈਕਟਰਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਸਜਾਇਆ ਗਿਆ।

ਉਥੇ ਹੀ 'ਚ ਗੱਲਬਾਤ ਕਰਦਿਆਂ ਐਨਐਸਯੂਆਈ ਦੇ ਪ੍ਰਧਾਨ ਅਕਸ਼ੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਇਹ ਜਾਗੋ ਦਾ ਪ੍ਰੋਗਰਾਮ ਕੀਤਾ ਗਿਆ ਹੈ। ਅਕਸ਼ੇ ਦੇ ਮੁਤਾਬਕ ਕੇਂਦਰ ਸਰਕਾਰ ਜਾਣਬੁੱਝ ਕੇ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਜ਼ੋਰ ਪਾਉਣ ਤੋਂ ਬਾਅਦ ਹੁਣ ਜਲਦ ਹੀ ਖੇਤੀ ਕਾਨੂੰਨ ਵੀ ਰੱਦ ਹੋਣਗੇ।

ਉਥੇ ਹੀ ਉਨ੍ਹਾਂ ਕਿਹਾ ਕਿ ਜੋ ਰਵਨੀਤ ਸਿੰਘ ਬਿੱਟੂ ਦੇ 'ਤੇ ਹਮਲਾ ਹੋਇਆ ਹੈ ਉਹ ਭਾਜਪਾ ਦੇ ਕੁੱਝ ਵਰਕਰਾਂ ਨੇ ਕੀਤਾ ਹੈ। ਟਰੈਕਟਰ ਮਾਰਚ ਕੱਢਣ ਵਿੱਚ ਅਤੇ ਉਸ ਦੀ ਤਿਆਰੀ ਵਿੱਚ ਮਸਰੂਫ਼ ਹਨ। ਉੱਥੇ ਹੀ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਾਂਗਰਸੀ ਨੇਤਾ ਉਹ ਜੰਤਰ-ਮੰਤਰ 'ਤੇ ਬੈਠ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕ ਰਹੇ ਹਨ। ਦੂਸਰੇ ਪਾਸੇ ਸਨੀ ਦਿਓਲ ਤੇ ਬੋਲਦੇ ਹੋਏ ਕਿਹਾ ਕਿ ਭਾਜਪਾ ਦੇ ਸੰਨੀ ਦਿਓਲ ਵੱਲੋਂ ਜੋ ਗ਼ਦਰ ਫਿਲਮ ਦੇ ਵਿੱਚ ਨਲਕਾ ਪੁੱਟਿਆ ਗਿਆ ਸੀ ਉਹ ਅਡਾਨੀ ਅਬਾਨੀਆਂ ਦੇ ਘਰਾਂ ਵਿੱਚ ਲਗਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਪੂਰੇ ਦੇਸ਼ ਵਿੱਚ ਡੈਮੋਕਰੇਸੀ ਦਾ ਨਾਂ ਨਹੀਂ ਹੈ ਅਤੇ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਕਰ ਰਹੀ ਹੈ। ਉੱਥੇ ਹੀ ਐਨਐਸਯੂਆਈ ਦੇ ਨੌਜਵਾਨਾਂ ਨੇ ਦੱਸਿਆ ਕਿ 26 ਜਨਵਰੀ ਵਾਲੇ ਦਿਨ ਉਹ ਦਿੱਲੀ ਕੂਚ ਕਰਨਗੇ ਅਤੇ ਟਰੈਕਟਰ ਮਾਰਚ ਵਿਚ ਵੀ ਹਿੱਸਾ ਲੈਣਗੇ।

ABOUT THE AUTHOR

...view details