ਅੰਮ੍ਰਿਤਸਰ:ਜ਼ਿਲ੍ਹਾ ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ (Central Correctional Jail) ਵਿੱਚ ਚੈਕਿੰਗ ਦੌਰਾਨ ਕੈਦੀਆਂ ਕੋਲੋਂ ਪੁਲਿਸ ਨੇ 4 ਮੋਬਾਇਲ ਫੋਨ ,16 ਬੀੜੀਆਂ ਦੇ ਬੰਡਲ ਇਸ ਤੋਂ ਇਲਾਵਾ 2 ਸਿਗਰਟ ਦੇ ਪੈਕੇਟ ਸਮੇ 5 ਗ੍ਰਾਮ ਚਰਸ ਅਤੇ ਇੱਕ ਚਾਰਜਰ ਬੈਟਰੀ ਬਰਾਮਦ ਕੀਤੇ ਹਨ।
ਜੇਲ੍ਹ ਬਣੀ ਨਸ਼ੇੜੀਆਂ ਦਾ ਅੱਡਾ,ਕੈਦੀਆਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਹੋਈ ਵਾਇਰਲ
ਦੱਸ ਦਈਏ ਕਿ ਜੇਲ੍ਹ ਦੇ ਅੰਦਰ ਬੈਠੇ ਮੁਲਜ਼ਮਾਂ ਦੀਆਂ ਨਸ਼ੇ ਕਰਦਿਆਂ ਦੀਆਂ ਵੀਡੀਓ (Videos of taking drugs) ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਵਾਕੇ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਚੌਕਸੀ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਵਾਇਰਲ ਵੀਡੀਓ ਪੁਲਸ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਕਰਦੀ ਹੈ ਕਿ ਇਹ ਨਸ਼ਾ ਕਿਸ ਤਰ੍ਹਾਂ ਜੇਲ੍ਹ ਦੇ ਅੰਦਰ ਜਾ ਰਿਹਾ ਹੈ ਤੇ ਇਸ ਵਿੱਚ ਕਿਸ ਕਿਸ ਦਾ ਹੱਥ ਹੈ।
ਦੂਜੇ ਪਾਸੇ ਭਾਜਪਾ ਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਬੈਠੇ ਕੈਦੀਆਂ ਉੱਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਹੁਣ ਕੈਦੀਆਂ ਲਈ ਨਸ਼ੇ ਦਾ ਘਰ ਬਣ ਗਈਆਂ ਹਨ। ਵੇਰਕਾ ਨੇ ਜੇਲ੍ਹ ਮੰਤਰੀ ਹਰਜੋਤ ਬੈਂਸ (Prisons Minister Harjot Bains) ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ।
ਜੇਲ੍ਹ ਬਣੀ ਨਸ਼ੇੜੀਆਂ ਦਾ ਅੱਡਾ, ਕੈਦੀਆਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਹੋਈ ਵਾਇਰਲ ਪੂਰੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਜੇਲ੍ਹ ਮੰਤਰੀ ਹਰਜੋਤ ਬੈਂਸ (Prisons Minister Harjot Bains) ਨੇ ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਜਿਹੜਾ ਵੀ ਅਧਿਕਾਰੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸ ਦਈਏ ਕਿ ਪਿਛਲੇ ਦਿਨੀਂ ਗੋਇੰਦਵਾਲ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਐੱਸਟੀਐੱਫ਼ ਵੱਲੋਂ ਕਾਬੂ ਕੀਤਾ ਗਿਆ ਸੀ ਕਿ ਉਹ ਜੇਲ੍ਹ ਦੇ ਅੰਦਰ ਕੈਦੀਆਂ ਨੂੰ ਮੋਬਾਈਲ ਦਿੰਦੇ ਹਨ ਅਤੇ ਹੁਣ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਬੈਰਕ ਦੇ ਅੰਦਰ ਕੈਦੀ ਨਸ਼ਾ ਕਰ ਰਹੇ ਹਨ ਇਹ ਸਾਰਾ ਸਾਮਾਨ ਕੌਣ ਇਨ੍ਹਾਂ ਨੂੰ ਸਪਲਾਈ ਕਰੇ ਅਤੇ ਕਿੱਥੋਂ ਆ ਰਿਹਾ ਹੈ ਇਹ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰਦਾ ਹੈ।
ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਜੇਲ੍ਹ ਦੇ ਅੰਦਰ ਰੇਡ (Raid inside the prison) ਕੀਤੀ ਗਈ ਸੀ। ਪੁਲਿਸ ਨੇ ਮਾਮਲੇ ਵਿੱਚ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਹੈ।
ਇਹ ਵੀ ਪੜ੍ਹੋ:NIA ਦੀ ਰਡਾਰ ਉੱਤੇ ਗੈਂਗਸਟਰਾਂ ਦੇ ਵਕੀਲ, ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਮਾਰਿਆ ਛਾਪਾ, ਮੋਬਾਇਲ ਫੋਨ ਵੀ ਕੀਤੇ ਜ਼ਬਤ