ਅੰਮ੍ਰਿਤਸਰ: ਟੋਕੀਓ ਓਲੰਪਿਕ ’ਚ ਭਾਰਤ ਦੀ ਪੁਰਸ਼ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਹਾਕੀ ਟੀਮ ਨੂੰ ਓਲੰਪਿਕਸ ਦੇ ਹਾਕੀ ਸੈਮੀਫਾਈਨਲ 'ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾ ਦਿੱਤਾ।
ਦੱਸ ਦਈਏ ਕਿ ਭਾਰਤੀ ਹਾਕੀ ਟੀਮ ’ਚ ਜਿਲ੍ਹੇ ਦੇ ਗੁਰਜੰਟ ਸਿੰਘ ਵੀ ਖੇਡ ਰਹੇ ਹਨ ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਮੈਚ ਹਾਰਨ ਕਾਰਨ ਨਿਰਾਸ਼ਾ ਜਤਾਈ। ਨਾਲ ਹੀ ਪਰਿਵਾਰ ਨੇ ਕਿਹਾ ਕਿ ਕਾਫੀ ਸਮੇਂ ਬਾਅਦ ਭਾਰਤ ਸੈਮੀਫਾਈਨਲ ਚ ਪਹੁੰਚਿਆ ਹੈ, ਪਰ ਇਸ ਹਾਰ ਨਾਲ ਉਨ੍ਹਾਂ ਨੂੰ ਕਾਫੀ ਦੁਖ ਹੋਇਆ ਹੈ।
'ਸੈਮੀਫਾਈਨਲ ’ਚ ਪਹੁੰਚ ਕੇ ਵਾਪਿਸ ਆਉਣਾ ਬਹੁਤ ਮੰਦਭਾਗਾ' ਇਹ ਵੀ ਪੜੋ: Tokyo Olympics: ਬੈਲਜੀਅਮ ਤੋਂ ਹਾਰ ਦੇ ਬਾਵਜੂਦ ਭਾਰਤੀ ਟੀਮ ਦੀ ਹੌਸਲਾ ਅਫ਼ਜਾਈ ...
ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਜੰਟ ਦੇ ਵਧੀਆ ਪ੍ਰਦਰਸ਼ਨ ਦੇ ਚਲਦੇ ਭਾਰਤ ਦੀ ਜਿੱਤ ਦੀ ਬਹੁਤ ਜਿਆਦਾ ਉਮੀਦ ਸੀ ਪਰ ਪੈਨਲਟੀ ਕਾਰਨਰ ਜਿਆਦਾ ਹੋਣ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਨ੍ਹਾਂ ਨੂੰ ਵੱਡਾ ਧੱਕਾ ਲੱਗਿਆ ਹੈ। ਸੈਮੀਫਾਈਨਲ ਚ ਪਹੁੰਚ ਕੇ ਵਾਪਿਸ ਆਉਣਾ ਬਹੁਤ ਹੀ ਮੰਦਭਾਗਾ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਆਸ ਜਤਾਉਂਦੇ ਹੋਏ ਕਿਹਾ ਕਿ ਬ੍ਰਾਂਜ ਮੈਡਲ ਭਾਰਤੀ ਟੀਮ ਦੇ ਨਾਂ ਹੀ ਹੋਵੇਗਾ।
ਇਹ ਵੀ ਪੜੋ: Tokyo Olympics (Hockey): ਸੈਮੀਫਾਈਨਲ 'ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਦਿੱਤੀ ਮਾਤ