ਪੰਜਾਬ

punjab

ETV Bharat / state

ਆਸਥਾ ਦਾ ਸਭ ਤੋਂ ਵੱਡਾ ਕੇਂਦਰ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ? ਹੈਰੀਟੇਜ ਸਟ੍ਰੀਟ ਵਿੱਚ ਇੱਕ ਤੋਂ ਬਾਅਦ ਇੱਕ ਦੋ ਧਮਾਕੇ - ਸਿੱਖਾਂ ਦੀ ਆਸਥਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਸਥਿਤ ਹੈਰੀਟੇਜ ਸਟ੍ਰੀਟ ਉੱਤੇ ਦੋ ਦਿਨਾਂ ਅੰਦਰ ਦੂਜਾ ਧਮਾਕਾ ਹੋਇਆ ਹੈ ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਥਾਂ ਸੰਗਤ ਦੀ ਆਮਦ ਲੱਖਾਂ ਵਿੱਚ ਹੈ, ਜਿੱਥੇ ਕਿ ਇਸ ਘਟਨਾ ਨੂੰ ਲੋਕਾਂ ਦੀ ਸੁਰੱਖਿਆਂ ਵਿਚ ਵੱਡੇ ਖ਼ਤਰੇ ਵਜੋਂ ਵੇਖਿਆ ਜਾ ਰਿਹਾ ਹੈ।

Amritsar Heritage Street Blast
Amritsar Heritage Street Blast

By

Published : May 8, 2023, 1:41 PM IST

ਚੰਡੀਗੜ੍ਹ: ਸਿੱਖਾਂ ਦੀ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਅਤੇ ਪੰਜਾਬ ਦਾ ਸਭ ਤੋਂ ਵੱਡਾ ਟੂਰਿਸਟ ਹੱਬ ਇੰਨੀ ਦਿਨੀਂ ਧਮਾਕਿਆਂ ਦੀ ਅਵਾਜ਼ ਨਾਲ ਦਹਿਲਿਆ ਹੋਇਆ ਹੈ। ਹਰਿਮੰਦਰ ਸਾਹਿਬ ਦੇ ਗਲਿਆਰੇ ਵਿਚ ਸਥਿਤ ਹੈਰੀਟੇਜ ਸਟ੍ਰੀਟ ਵਿਚ 31 ਘੰਟਿਆਂ ਦੇ ਫ਼ਰਕ ਨਾਲ ਇਕ ਤੋਂ ਬਾਅਦ ਇਕ ਦੋ ਧਮਾਕੇ ਹੋਏ। ਹਰਮੰਦਿਰ ਸਾਹਿਬ ਉਹ ਧਾਰਮਿਕ ਅਸਥਾਨ ਹੈ ਜਿਥੇ ਇਕ ਦਿਨ 'ਚ ਲੱਖਾਂ ਦਾ ਇਕੱਠ ਹੁੰਦਾ ਹੈ ਅਤੇ ਦੂਰੋਂ ਦੂਰੋਂ ਸੰਗਤ ਹਰਮੰਦਿਰ ਸਾਹਿਬ ਨਤਮਸਤਕ ਹੋਣ ਪਹੁੰਚਦੀ ਹੈ। ਧਮਾਕਿਆਂ ਨਾਲ ਇਥੋਂ ਦਾ ਮਾਹੌਲ ਤਣਾਅਪੂਰਨ ਹੋਇਆ ਹੈ। ਟੂਰਿਸਟਾਂ ਅਤੇ ਸੰਗਤਾਂ ਦੀ ਆਮਦ ਜ਼ਿਆਦਾ ਹੋਣ ਕਰਕੇ ਇਹ ਖੇਤਰ ਸੰਵੇਦਨਸ਼ੀਲ ਵੀ ਹੈ।

ਸੰਵੇਦਨਸ਼ੀਲ ਇਲਾਕਾ ਗੋਲਡਨ ਟੈਂਪਲ ਗਲਿਆਰਾ :ਹਰਿਮੰਦਰ ਸਾਹਿਬ ਅਤੇ ਇਸ ਦੇ ਆਸਪਾਸ ਦਾ ਕੁਝ ਇਲਾਕਾ ਸੰਵੇਦਨਸ਼ੀਲ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਦੇ ਆਲੇ- ਦੁਆਲੇ ਹਰ ਰੋਜ਼ ਲੱਖਾਂ ਦਾ ਇਕੱਠ ਹੁੰਦਾ ਹੈ। ਇਥੇ ਸਥਿਤ ਜਲਿਆਂਵਾਲਾ ਬਾਗ ਅਤੇ ਹੈਰੀਟੇਜ ਸਟ੍ਰੀਟ ਵਿਚ ਦਿਨ ਰਾਤ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਸ਼ਨੀਵਾਰ ਅਤੇ ਐਤਵਾਰ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੁੰਦੀ ਹੈ। ਮੱਸਿਆ, ਸੰਗਰਾਂਦ ਅਤੇ ਹੋਰ ਗੁਰਪੁਰਬ ਸਮਾਗਮਾਂ ਮੌਕੇ ਇਥੇ ਸੰਗਤ ਦਾ ਇਕੱਠਾ ਦੁੱਗਣਾ ਹੁੰਦਾ ਹੈ। ਭੀੜ ਭਾੜ ਵਾਲਾ ਇਲਾਕਾ ਹੋਣ ਕਰਕੇ ਇਥੇ ਲੋਕਾਂ ਦੀ ਅਤੇ ਇਸ ਖੇਤਰ ਦੀ ਸੁਰੱਖਿਆ ਬੇਹੱਦ ਅਹਿਮ ਹੈ। ਹੁਣ ਤੱਕ ਇਥੇ ਜੇਬ ਕੱਟਣ ਦੀਆਂ, ਚੋਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਧਮਾਕੇ ਵਰਗੀ ਘਟਨਾ ਇਥੇ ਪਹਿਲਾਂ ਕਦੇ ਨਹੀਂ ਵਾਪਰੀ। ਇਸ ਇਲਾਕੇ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਜ਼ਰੂਰ ਰਹਿੰਦਾ।

ਅੰਮ੍ਰਿਤਸਰ ਵਿੱਚ ਹੈਰੀਟੇਜ ਸਟਰੀਟ 'ਚ ਧਮਾਕਾ

ਦਰਬਾਰ ਸਾਹਿਬ ਦੀ ਸੁਰੱਖਿਆ ਦੇ ਪ੍ਰਬੰਧ :ਜੂਨ 1984 ਘੱਲੂਘਾਰਾ ਸਮਾਗਮ ਤੋਂ ਪਹਿਲਾਂ ਤਾਂ ਪੂਰੇ ਅੰਮ੍ਰਿਤਸਰ ਸਾਹਿਬ ਵਿਚ ਵੀ ਪੁਲਿਸ ਤੈਨਾਤ ਕਰ ਦਿੱਤੀ ਜਾਂਦੀ ਹੈ। ਇੰਨੀ ਦਿਨਾਂ ਵਿਚ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ- ਦੁਆਲੇ ਦੀ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ। ਪਰ ਆਮ ਦਿਨਾਂ ਵਿਚ ਦਰਬਾਰ ਸਾਹਿਬ ਅਤੇ ਹੈਰੀਟੇਜ ਸਟ੍ਰੀਟ ਦੇ ਦੁਆਲੇ ਇਕਾਂ ਦੁਕਾਂ ਪੁਲਿਸ ਮੁਲਾਜ਼ਮ ਹੀ ਹੁੰਦੇ ਹਨ। ਦਰਬਾਰ ਸਾਹਿਬ ਦੇ ਅੰਦਰ ਦੀ ਜ਼ਿੰਮੇਵਾਰੀ ਜ਼ਿਆਦਾਤਰ ਐਸਜੀਪੀਸੀ ਮੁਲਾਜ਼ਮਾਂ ਦੀ ਹੀ ਹੁੰਦੀ ਹੈ। ਹਾਲਾਂਕਿ ਸਮੇਂ ਸਮੇਂ ਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਐਸਜੀਪੀਸੀ ਅਤੇ ਪ੍ਰਸ਼ਾਸਨ ਦੀ ਮੀਟਿੰਗ ਹੁੰਦੀ ਹੈ।

  1. Amritsar Blast : ਦੋ ਦਿਨਾਂ 'ਚ ਦੂਜਾ ਧਮਾਕਾ, ਘਟਨਾ ਵਾਲੀ ਥਾਂ ਦਾ ਡੀਜੀਪੀ ਨੇ ਲਿਆ ਜਾਇਜ਼ਾ, ਕਿਹਾ- ਇਹ IED ਧਮਾਕਾ ਨਹੀਂ
  2. BSF Action on Border: ਅੰਮ੍ਰਿਤਸਰ ਸਰਹੱਦ 'ਤੇ ਫੌਜ ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਡੇਢ ਕਿਲੋ ਹੈਰੋਇਨ ਕੀਤੀ ਜ਼ਬਤ
  3. MIG-21 Crash : ਹਨੂੰਮਾਨਗੜ੍ਹ ਵਿੱਚ MIG-21 ਹਾਦਸਾਗ੍ਰਸਤ, 2 ਸਥਾਨਕ ਵਾਸੀਆਂ ਦੀ ਮੌਤ, ਪਾਇਲਟ ਸੁਰੱਖਿਅਤ

ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੰਮ ਕਰਨ ਅਤੇ ਸ੍ਰੀ ਦਰਬਾਰ ਸਾਹਿਬ, ਲੰਗਰ ਹਾਲ, ਸਰਾਏ, ਜੋੜਾ ਘਰ ਆਦਿ ਦੀ ਪਰਿਕਰਮਾ ਦੀ ਸਖ਼ਤ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਸੁਰੱਖਿਆ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਮੋਬਾਈਲ ਨੰਬਰ 77106-12131 ਵੀ ਜਾਰੀ ਕੀਤਾ ਗਿਆ ਹੈ, ਜੋ ਸੰਗਤਾਂ ਦੀ ਸਹੂਲਤ ਲਈ 24 ਘੰਟੇ ਕਾਰਜਸ਼ੀਲ ਰਹੇਗਾ। ਇਹ ਨੰਬਰ 2018 ਵਿਚ ਜਾਰੀ ਕੀਤਾ ਗਿਆ ਸੀ। ਐਸਜੀਪੀਸੀ ਦਾ ਦਾਅਵਾ ਹੈ ਕਿ ਹਰਿਮੰਦਰ ਸਾਹਿਬ ਪਰਿਸਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਸਖ਼ਤ ਨਿਗਰਾਨੀ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ ਹਰ ਥਾਂ ਸੇਵਾਦਾਰ ਵੀ ਤਾਇਨਾਤ ਕੀਤੇ ਗਏ ਹਨ। ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੈਸੇ ਤਾਂ ਮਾਮੂਲੀ ਹੀ ਪੁਲਿਸ ਸੁਰੱਖਿਆ ਹੁੰਦੀ ਹੈ। ਪਰ ਕਿਸੇ ਅਲਰਟ ਅਤੇ ਵੱਡੇ ਸਮਾਗਮ ਦੇ ਚੱਲਦਿਆਂ ਪੁਲਿਸ ਸੁਰੱਖਿਆ ਦਾ ਘੇਰਾ ਵਧਾਇਆ ਜਾਂਦਾ ਹੈ।

ਇਕ ਤੋਂ ਬਾਅਦ ਇਕ ਦੋ ਧਮਾਕੇ :ਪੰਜਾਬ ਦੇ ਅੰਮ੍ਰਿਤਸਰ 'ਚ ਪਹਿਲਾ ਧਮਾਕਾ ਸ਼ਨੀਵਾਰ ਰਾਤ ਸਾਢੇ 11 ਵਜੇ ਹੋਇਆ। ਜਾਂਚ ਵਿਚ ਧਮਾਕੇ ਵਾਲੀ ਥਾਂ ਤੋਂ ਪੋਟਾਸ਼ੀਅਮ, ਨਾਈਟ੍ਰੇਟ ਅਤੇ ਸਲਫ਼ਰ ਦੇ ਕਣ ਮਿਲੇ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਧਮਾਕੇ ਵਿਚ ਜਾਨੀ ਨੁਕਸਾਨ ਨਹੀਂ ਹੋਇਆ, ਪਰ 6 ਸ਼ਰਧਾਲੂ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਵਾਲੀ ਥਾਂ ਦੇ ਨੇੜੇ ਦੋ ਦੋ ਕੈਮਰੇ ਲੱਗੇ ਹਨ, ਪਰ ਉਨ੍ਹਾਂ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੀ ਅਤੇ ਨਾ ਹੀ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਦੂਜਾ ਧਮਾਕਾ ਅੱਜ ਸਵੇਰੇ 6 ਵਜੇ ਦੇ ਕਰੀਬ ਹੋਇਆ ਹੈ ਜਿਸਦਾ ਦੀ ਜਾਂਚ ਚੱਲ ਰਹੀ ਹੈ।

ਸੁਰੱਖਿਆ ਲਈ ਕੈਮਰੇ ਲਗਾਏ, ਪਰ ਫੁਟੇਜ ਨਹੀਂ ਮਿਲੀ: ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਦਰਬਾਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਪੂਰੀ ਨਿਗਰਾਨੀ ਰੱਖਣ ਲਈ ਥਾਂ ਥਾਂ ਕੈਮਰੇ ਲੱਗੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਇਹ ਕੈਮਰੇ ਸੰਗਤ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਕਿੰਨੇ ਕਾਰਗਰ ਹਨ ? ਇਸ ਘਟਨਾ ਸਥਾਨ ਉੱਤੇ ਦੋ-ਦੋ ਸੀਸੀਟੀਵੀ ਕੈਮਰੇ ਹਨ ਜਿਹਨਾਂ ਦੀ ਫੁਟੇਜ ਪੁਲਿਸ ਅਜੇ ਤੱਕ ਇਕੱਠੀ ਨਹੀਂ ਕਰ ਸਕੀ। ਬੰਬ ਧਮਾਕੇ ਵਾਲੀ ਥਾਂ ਦਾ ਹਿੱਸਾ ਸੀਸੀਟੀਵੀ ਕੈਮਰੇ ਵਿਚ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਧਮਾਕਾ ਫੁਟੇਜ ਵਿਚ ਨਜ਼ਰ ਆ ਰਿਹਾ ਹੈ।

ABOUT THE AUTHOR

...view details