ਅੰਮ੍ਰਿਤਸਰ : ਗੁਜਰਾਤ ਦੇ ਸੂਰਤ ਵਿੱਚ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਨਾਲ ਹੋਈਆਂ ਮੌਤਾਂ ਉੱਪਰ ਅੰਮ੍ਰਿਤਸਰ ਫ਼ਾਇਰ ਬ੍ਰਿਗੇਡ ਨੇ ਕੋਈ ਵੀ ਸਬਕ ਨਹੀਂ ਲਿਆ। ਜੇ ਸੂਰਤ ਵਰਗਾ ਹਾਦਸਾ ਅੰਮ੍ਰਿਤਸਰ ਵਿੱਚ ਵਾਪਰਦਾ ਹੈ ਤਾਂ ਵਿਭਾਗ ਕੋਲ ਅੱਗ ਨੂੰ ਬੁਝਾਉਣ ਜਾਂ ਲੋਕਾਂ ਦੀ ਜਾਨ ਬਚਾਉਣ ਲਈ ਕੋਈ ਬਹੁਤੇ ਸਾਧਨ ਨਹੀਂ ਹਨ ਅਤੇ ਨਾ ਹੀ ਪੂਰਾ ਸਮਾਨ ਹੈ।
ਅੰਮ੍ਰਿਤਸਰ 'ਚ ਫ਼ਾਇਰ ਬ੍ਰਿਗੇਡ ਰੱਬ ਭਰੋਸੇ, ਨਹੀਂ ਹਨ ਕੋਈ ਜ਼ਿਆਦਾ ਸਾਧਨ - surat fire
ਜ਼ਿਲ੍ਹਾ ਅੰਮ੍ਰਿਤਸਰ ਦੀ ਫ਼ਾਇਰ ਬ੍ਰਿਗੇਡ ਕੋਲ ਸੂਰਤ ਵਰਗੀ ਅੱਗ ਲੱਗਣ ਦੀ ਘਟਨਾ ਨਾਲ ਨਜਿੱਠਣ ਲਈ ਸਾਧਨਾਂ ਦੀ ਕਮੀ ਹੈ।
ਅੰਮ੍ਰਿਤਸਰ 'ਚ ਫ਼ਾਇਰ ਬ੍ਰਿਗੇਡ ਰੱਬ ਭਰੋਸੇ, ਨਹੀਂ ਹਨ ਕੋਈ ਜ਼ਿਆਦਾ ਸਾਧਨ
ਤੁਹਾਨੂੰ ਦੱਸ ਦਈਏ ਕਿ ਵਿਭਾਗ ਕੋਲ ਇੱਕ ਪੌੜੀ ਹੈ ਜਿਹੜੀ ਮਹਿਜ 30 ਫੁੱਟ ਦੀ ਹੈ। ਜਦ ਕਿ ਸ਼ਹਿਰ ਵਿੱਚ ਪਿਛਲੇ ਕੁਝ ਸਾਲਾਂ ਤੋਂ 100 ਫੁੱਟ ਤੋਂ ਉੱਚੀਆਂ ਇਮਾਰਤਾਂ ਬਣੀਆ ਹਨ ਅਤੇ ਅੱਗ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਫ਼ਾਇਰ ਬ੍ਰਿਗੇਡ ਤਿਆਰ ਨਹੀਂ ਹੈ। ਜਦਕਿ ਮਿਉਂਸੀਪਲ ਕਾਰਪੋਰੇਸ਼ਨ ਦੇ ਮੇਅਰ ਅਤੇ ਅਧਿਕਾਰੀ ਆਪਣੇ ਕੋਲ 14 ਦੇ ਕਰੀਬ ਵਾਹਨ ਹੋਣ ਦਾ ਦਾਅਵਾ ਕਰ ਰਹੇ ਹਨ।