ਪੰਜਾਬ

punjab

ETV Bharat / state

Amritsar:ਅਣਮਿੱਥੇ ਕੱਟਾ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲਗਾਇਆ ਧਰਨਾ - Protest

ਅੰਮ੍ਰਿਤਸਰ ਦੇ ਅਜਨਾਲਾ ਵਿਚ ਬਿਜਲੀ (Electricity) ਦੇ ਅਣਮਿੱਥੇ ਕੱਟਾ ਤੋਂ ਪਰੇਸ਼ਾਨ ਕਿਸਾਨਾਂ ਨੇ ਬਿਜਲੀ ਘਰ ਦੇ ਅੱਗੇ ਧਰਨਾ ਲਗਾਇਆ ਗਿਆ ਹੈ।ਇਸ ਮੌਕੇ ਕਿਸਾਨਾਂ ਨੇ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ ਹੈ।

Amritsar:ਅਣਮਿੱਥੇ ਕੱਟਾ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲਗਾਇਆ ਧਰਨਾ
Amritsar:ਅਣਮਿੱਥੇ ਕੱਟਾ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲਗਾਇਆ ਧਰਨਾ

By

Published : Jun 30, 2021, 4:17 PM IST

ਅੰਮ੍ਰਿਤਸਰ:ਅਜਨਾਲਾ ਵਿਚ ਬਿਜਲੀ (Electricity) ਦੇ ਅਣਮਿੱਥੇ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਬਿਜਲੀ ਘਰ ਦੇ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ ਕਿਸਾਨਾਂ ਨੇ ਬਿਜਲੀ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣੀ ਚਾਹੀਦੀ ਹੈ ਪਰ ਸਾਨੂੰ ਹਰ ਰੋਜ 3-4 ਘੰਟੇ ਹੀ ਬਿਜਲੀ ਦਿੱਤੀ ਜਾਂਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬਿਜਲੀ ਬੋਰਡ ਦੇ ਅੱਗੇ ਉਦੋਂ ਤੱਕ ਰੋਸ ਪ੍ਰਦਰਸ਼ਨ (Protest) ਕਰਦੇ ਰਹਾਂਗੇ ਜਦੋਂ ਤੱਕ ਬਿਜਲੀ ਪੂਰੀ ਨਹੀਂ ਮਿਲ ਜਾਂਦੀ ਹੈ।

Amritsar:ਅਣਮਿੱਥੇ ਕੱਟਾ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲਗਾਇਆ ਧਰਨਾ

ਕਿਸਾਨ ਆਗੂ ਦਾ ਕਹਿਣਾ ਹੈ ਕਿ ਕਿਸਾਨ ਨੂੰ ਅੱਠ ਘੰਟੇ ਬਿਜਲੀ ਮਿਲਣੀ ਚਾਹੀਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਹੈ ਅਤੇ ਦੋ ਵਾਰ ਝੋਨੇ ਦੀ ਤਿਆਰੀ ਕਰਨੀ ਪੈਂਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਬਿਜਲੀ ਪੂਰੀ ਮਿਲਣੀ ਚਾਹੀਦੀ ਹੈ।

ਉਧਰ ਬਿਜਲੀ ਬੋਰਡ ਦੇ ਅਧਿਕਾਰੀ ਐਕਸੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਬਿਜਲੀ ਦੇ ਕੱਟ ਲਗਾ ਕੇ ਹੀ ਬਿਜਲੀ ਦੇਣੀ ਹੈ ਕਿਉਂਕਿ ਕਈ ਤਕਨੀਕੀ ਸਮੱਸਿਆਵਾਂ ਕਾਰਨ ਇਸ ਤਰ੍ਹਾਂ ਕਰਨਾ ਪੈਂਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬਿਜਲੀ ਅੱਠ ਘੰਟੇ ਦਿੱਤੀ ਜਾਵੇ।

ਇਹ ਵੀ ਪੜੋ:ਕਰਜ਼ੇ 'ਚ ਪੰਜਾਬ: ਕੇਜਰੀਵਾਲ ਦੇ ਗਏ ਲਾਲੀਪਾਪ !

ABOUT THE AUTHOR

...view details